healthtips
ਵਧਦੀ ਗਰਮੀ , ਹਾਰਟ ਅਟੈਕ ਦਾ ਖ਼ਤਰਾ
ਗਰਮੀਆਂ ਦੇ ਮੌਸਮ ‘ਚ ਜਿੱਥੇ ਤਾਪਮਾਨ ਚੜ੍ਹਦਾ ਹੈ, ਉੱਥੇ ਹੀ ਹਾਰਟ ਅਟੈਕ ਦੇ ਕੇਸ ਵੀ ਵੱਧਣ ਲੱਗ ਪੈਂਦੇ ਨੇ। ਪਰ ਕੀ ਤੁਸੀਂ ਜਾਣਦੇ ਹੋ ਇਸ ਦੇ ਪਿੱਛੇ ਕੀ ਕਾਰਨ ਨੇ?
ਤਪਦੀ ਗਰਮੀ ‘ਚ ਸਰੀਰ ਨੂੰ ਠੰਢਾ ਰੱਖਣ ਲਈ ਦਿਲ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ। ਇਸ ਕਾਰਨ ਬਲੱਡ ਪ੍ਰੈਸ਼ਰ ਅਤੇ ਦਿਲ ‘ਤੇ ਦਬਾਅ ਵੱਧ ਸਕਦਾ ਹੈ।
ਡੀਹਾਈਡਰੇਸ਼ਨ ਵੀ ਇਕ ਵੱਡਾ ਕਾਰਨ ਹੈ। ਜਦੋਂ ਸਰੀਰ ‘ਚ ਪਾਣੀ ਦੀ ਘਾਟ ਹੁੰਦੀ ਹੈ, ਤਾਂ ਖੂਨ ਗਾੜ੍ਹਾ ਹੋ ਜਾਂਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ।
ਜ਼ਿਆਦਾ ਗਰਮੀ ਅਤੇ ਲੂ ਦੇ ਝੋਕੇ ਸਰੀਰ ਨੂੰ ਥਕਾ ਦੇਂਦੇ ਨੇ, ਜਿਸ ਨਾਲ ਹਾਰਟ ਦੀ ਪ੍ਰੋਬਲਮ ਵੱਧ ਸਕਦੀ ਹੈ।
ਡਾਕਟਰਾਂ ਮੁਤਾਬਕ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਗਰਮੀਆਂ ‘ਚ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ।
ਗਲਤ ਖਾਣ-ਪੀਣ, ਜ਼ਿਆਦਾ ਤਣਾਅ ਅਤੇ ਧੁੱਪ ‘ਚ ਲੰਮਾ ਸਮਾਂ ਰਹਿਣਾ ਵੀ ਹਾਰਟ ਅਟੈਕ ਦੇ ਖਤਰੇ ਨੂੰ ਵਧਾਉਂਦਾ ਹੈ।
ਇਸ ਲਈ ਗਰਮੀਆਂ ‘ਚ ਵੱਧ ਪਾਣੀ ਪੀਓ, ਧੁੱਪ ਤੋਂ ਬਚੋ ਅਤੇ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ।
