Connect with us

India

ਮਥੁਰਾ ਦੇ ਵ੍ਰਿੰਦਾਵਨ ‘ਚ ਵਾਪਰੇ ਹਾਦਸੇ ‘ਤੇ PM ਮੋਦੀ ਦਾ ਟਵੀਟ

Published

on

ਉੱਤਰ ਪ੍ਰਦੇਸ਼ ਦੇ Mathura ਦੇ ਵ੍ਰਿੰਦਾਵਨ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪਵਿੱਤਰ Vrindavan ਵਿੱਚ Yamuna River ‘ਚ ਇੱਕ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ ।

ਮਿਲੀ ਜਾਣਕਾਰੀ ਮੁਤਾਬਕ, ਕਿਸ਼ਤੀ ਵਿੱਚ ਸਵਾਰ ਯਾਤਰੀ ਦਰਸ਼ਨ ਲਈ ਜਾ ਰਹੇ ਸਨ ਕਿ ਅਚਾਨਕ ਕਿਸ਼ਤੀ ਆਰਜ਼ੀ ਪੁਲ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਿਸ਼ਤੀ ਬੇਕਾਬੂ ਹੋ ਕੇ ਪਲਟ ਗਈ ਅਤੇ ਸਾਰੇ ਯਾਤਰੀ ਪਾਣੀ ਵਿੱਚ ਡਿੱਗ ਪਏ।

ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ। ਮੌਕੇ ‘ਤੇ ਮੌਜੂਦ ਲੋਕਾਂ ਅਤੇ ਬਚਾਵ ਟੀਮਾਂ ਵੱਲੋਂ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

 

PM ਮੋਦੀ ਦਾ ਟਵੀਟ

ਮਥੁਰਾ ਦੇ ਵ੍ਰਿੰਦਾਵਨ ‘ਚ ਵਾਪਰੇ ਹਾਦਸੇ ‘ਤੇ PM ਮੋਦੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਨਾਲ ਹੀ ਜਖ਼ਮੀਆਂ ਨੂੰ 50- 50 ਹਜ਼ਾਰ ਰੁਪਏ ਵੀ ਦਿੱਤੇ ਜਾਣਗੇ।