Punjab
ਸ਼ੱਕੀ ਹਾਲਾਤਾਂ ਚ ਮਿਲੀ ਲਾਸ਼ – ਖ਼ਦਸ਼ਾ ਆਤਮਹੱਤਿਆ ਦਾ ਪੁਲਿਸ ਜਾਂਚ ਚ ਜੁਟੀ
ਪੁਲਿਸ ਜਿਲਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਕਾਲਵਾਂ ਦੇ ਬਾਹਰਵਾਰ ਸੜਕ ਦੇ ਕਿਨਾਰੇ ਤੇ ਖੜ੍ਹੇ ਛੋਟੇ ਹਾਥੀ ਚ 40 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤਾਂ ਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ਭਰ ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਉਥੇ ਹੀ ਜਦ ਉਕਤ ਮ੍ਰਿਤਕ ਦੀ ਪਹਿਚਾਣ ਮਨਜੀਤ ਸਿੰਘ ਵਜੋਂ ਹੋਈ ਤਾ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਉਥੇ ਹੀ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਮਨਜੀਤ ਕਾਫੀ ਸਮੇ ਤੋਂ ਸੁਹਰੇ ਪਰਿਵਾਰ ਤੋਂ ਪਰੇਸ਼ਾਨ ਸੀ ਉਧਰ ਪੁਲਿਸ ਅਧਕਾਰੀਆਂ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਚ ਮਾਮਲਾ ਆਤਮਹੱਤਿਆ ਦਾ ਲੱਗ ਰਿਹਾ ਹੈ ਅਤੇ ਸੁਸਾਈਡ ਨੋਟ ਵੀ ਲਾਸ਼ ਕੋਲੋਂ ਬਰਾਮਦ ਹੋਇਆ ਹੈ |
ਕਾਦੀਆ ਦੇ ਪਿੰਡ ਕਾਲਵਾਂ ਦੇ ਨੇੜੇ ਖੜੇ ਛੋਟੇ ਹਾਥੀ ਦੇ ਨਜ਼ਦੀਕ ਇਕ ਲਾਸ਼ ਮਿਲਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਉਥੇ ਹੀ ਮੌਕੇ ਤੇ ਪਹੁਚੇ ਪੁਲਿਸ ਅਧਕਾਰੀ ਸੁੱਖਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਲਾਸ਼ ਨੂੰ ਕਬਜ਼ੇ ਚ ਲੈ ਕੀਤੀ ਮੁਢਲੀ ਜਾਂਚ ਚ ਇਹ ਸਾਮਣੇ ਆਇਆ ਕਿ ਉਕਤ ਮ੍ਰਿਤਕ ਮਨਜੀਤ ਸਿੰਘ ਪਿੰਡ ਧੰਦੋਈ ਦਾ ਰਹਿਣ ਵਾਲਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦਿਤੀ ਗਈ ਅਤੇ ਉਥੇ ਹੀ ਪੁਲਿਸ ਅਧਕਾਰੀ ਮੁਤਾਬਿਕ ਮਾਮਲਾ ਆਤਮਹੱਤਿਆ ਦਾ ਲੱਗ ਰਿਹਾ ਹੈ ਅਤੇ ਮ੍ਰਿਤਕ ਦੀ ਜੇਬ ਚੋਂ ਸੁਸਾਈਡ ਨੋਟ ਵੀ ਮਿਲਿਆ ਦੱਸਿਆ ਜਾ ਰਿਹਾ ਹੈ |
ਉਧਰ ਮੌਕੇ ਤੇ ਪਹੁਚੇ ਮ੍ਰਿਤਕ ਦੇ ਭਰਾ ਅਤੇ ਰਿਸ਼ਤੇਦਾਰਾਂ ਮੁਤਾਬਿਕ ਮਨਜੀਤ ਸਿੰਘ ਦਾ ਕੁਝ ਸਮਾਂ ਪਹਿਲਾਂ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ ਜਿਸ ਕਾਰਨ ਉਸ ਦੇ ਸਹੁਰਾ ਪਰਿਵਾਰ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਤੋਂ ਦੁਖੀ ਹੋ ਕੇ ਮਨਜੀਤ ਨੇ ਆਤਮ ਹੱਤਿਆ ਕੀਤੀ ਹੈ ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਧਰ ਪੁਲਿਸ ਥਾਣਾ ਕਾਦੀਆਂ ਦੇ ਐਸਐਚਓ ਸੁਖਰਾਜ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮ੍ਰਿਤਕ ਕੋਲੋਂ ਮਿਲੇ ਸੁਸਾਈਡ ਨੋਟ ਵਿਚ ਕੁਝ ਨਾਮ ਹਨ ਅਤੇ ਜੋ ਪਰਿਵਾਰਕ ਮੈਂਬਰ ਬਿਆਨ ਦੇਣਗੇ ਉਸੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
