Connect with us

Punjab

BSF ਨੇ ਨਸ਼ੀਲੇ ਪਦਾਰਥਾਂ ਸਮੇਤ 1 ਨਸ਼ਾ ਤਸਕਰ ਨੂੰ ਕੀਤਾ ਕਾਬੂ

Published

on

AMRITSAR: BSF ਅਤੇ ਪੰਜਾਬ ਪੁਲਿਸ ਨੂੰ ਇਕ ਵਾਰ ਫਿਰ ਤੋਂ ਵੱਡੀ ਕਾਮਯਾਬੀ ਮਿਲੀ ਹੈ| ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਸਰਹੱਦੀ ਪਿੰਡ ਵਿੱਚ ਇੱਕ ਸ਼ੱਕੀ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ|

ਜਿਸ ਦੌਰਾਨ ਸ਼ੱਕੀ ਵਿਅਕਤੀ ਨੂੰ ਡਰੱਗ ਮਨੀ ਵਜੋਂ 10 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ, ਤਸਕਰ ਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ ਅਤੇ ਉਸਨੂੰ ਆਪਣੀ ਨਿੱਜੀ ਕਾਰ ਵਿੱਚ ਸਫ਼ਰ ਕਰਦੇ ਹੋਏ ਅਜਨਾਲਾ ਦੇ ਬਾਜ਼ਾਰ ਤੋਂ ਕਾਬੂ ਕੀਤਾ ਹੈ|

ਪੁੱਛਗਿੱਛ ਦੌਰਾਨ, ਉਸਨੇ ਪਿੰਡ ਸਮਰਾਏ, ਜਿਲਾ ਗੁਰਦਾਸਪੁਰ ਵਿਖੇ ਛੁਪਾਏ ਗਏ ਨਸ਼ੀਲੇ ਪਦਾਰਥਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦਾ ਖੁਲਾਸਾ ਕੀਤਾ, ਜਿੱਥੋਂ BSF ਅਤੇ ਸਪੈਸ਼ਲ ਬ੍ਰਾਂਚ ਪੰਜਾਬ ਪੁਲਿਸ ਨੇ ਡਰੱਗ ਮਨੀ ਬਰਾਮਦ ਕੀਤੀ| ਪੰਜਾਬ ਪੁਲਿਸ ਇਸ ਦੀ ਅਗਲੀ ਕਾਰਵਾਈ ਕਰ ਰਹੀ ਹੈ|