News
Chat GPT ਤੁਹਾਡੇ ਬਹੁਤ ਸਾਰੇ ਕੰਮ ਕਰ ਸਕਦੈ; ਕਰਜ਼ਾ ਉਤਾਰਨ ‘ਚ ਵੀ ਮਦਦ ਕਰ ਸਕਦੈ !
CHAT GPT : AI ਜਿੱਥੇ ਗਲਤ ਲੋਕਾਂ ਦੇ ਹੱਥਾਂ ਵਿੱਚ ਆ ਕੇ ਘਟੀਆ ਪੱਧਰ ਦੇ ਗ਼ਲਤ ਕੰਮ ਕਰ ਰਿਹਾ ਹੈ ਉੱਥੇ ਹੀ ਸਾਡੇ ਲਈ ਬਹੁਤ ਕੁੱਝ ਵਧੀਆ ਵੀ ਕਰ ਸਕਦਾ ਹੈ ਜਾਂ ਕਹਿ ਲਓ ਕਰ ਰਿਹਾ ਹੈ। ਬੀਤੇ ਦਿਨੀਂ ਹਰਿਆਣਾ ਦੇ ਦੋ ਨਾਬਾਲਿਗ ਲੜਕਿਆਂ ਨੇ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਦੀ ਮਹਿਲਾ ਸੰਸਦ ਮੈਂਬਰ ਦਾ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਸੀ। ਇਸੇ ਤਰ੍ਹਾਂ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ AI ਦੀ ਮਦਦ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀਆਂ fake ਵੀਡੀਓ ਬਣਾ ਕੇ ਫਰਾਡ ਨਿਵੇਸ਼ ਕਰਨ ਦੀ ਇਸ਼ਤਿਹਰਬਾਜ਼ੀ ਕੀਤੀ ਗਈ। ਇਸ ਤਰ੍ਹਾਂ ਦੀਆਂ ਖਬਰਾਂ ਰੋਜ਼ਾਨਾ ਸੁਣਨ ਨੂੰ ਮਿਲ ਰਹੀਆਂ ਹਨ ਕਿ AI ਨਾਲ fake videos ਬਣਾ ਕੇ ਲੋਕਾਂ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ ਪਰ ਇਸਦੇ ਨਾਲ ਹੀ ਬਹੁਤ ਚੰਗੀਆਂ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ AI ਨਾਲ ਮਨੁੱਖਾਂ ਵੱਲੋਂ ਕ੍ਰਿਸ਼ਮਈ ਕੰਮ ਕੀਤੇ ਜਾ ਰਹੇ ਹਨ।
Chat GPT ਅੱਜ ਬਹੁਤ ਕੁੱਝ ਉਹ ਕਰ ਰਿਹਾ ਹੈ ਜੋ ਤਜ਼ਰਬੇਕਾਰ ਮਨੁੱਖ ਕਰਦੇ ਸਨ। Chat GPT ਤੁਹਾਡਾ ਸਹਾਇਕ ਸਾਬਤ ਹੋ ਰਿਹਾ ਹੈ। ਅਗਰ ਤੁਸੀਂ ਪੱਤਰਕਾਰ ਹੋ ਤੁਹਾਡੇ ਲੇਖ ਲਿਖ ਸਕਦਾ ਹੈ, ਸਕ੍ਰਿਪਟ ਤਿਆਰ ਕਰ ਸਕਦਾ ਹੈ, ਕਿਸੇ ਵੱਡੀ ਹਸਤੀ ਦੀ ਇੰਟਰਵਿਊ ਲਈ ਤੁਹਾਨੂੰ ਸਵਾਲ ਤਿਆਰ ਕਰਕੇ ਦੇ ਸਕਦਾ ਹੈ। ਹਰ ਖ਼ੇਤਰ ਵਿੱਚ chat GPT ਮਨੁੱਖਾਂ ਦੀ ਮਦਦ ਕਰ ਰਿਹਾ ਹੈ। ਤੁਹਾਡੇ ਬੱਚੇ ਦਾ ਸਕੂਲ ਦਾ ਕੰਮ ਕਰ ਸਕਦਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦਾ ਸਵਾਲ chat GPT ਤੋਂ ਪੁੱਛ ਸਕਦੇ ਹੋ। ਹਾਲ ਹੀ ਵਿੱਚ ਅਮਰੀਕਾ ਦੀ ਇੱਕ ਰੀਅਲਟਰ ਅਤੇ ਕੰਟੈਂਟ ਕ੍ਰਿਅਟਰ ਜੈਨੀਫਰ ਐਲਨ ਨੇ chat GPT ਨੂੰ ਆਪਣਾ ਵਿੱਤੀ ਸਲਾਹਕਾਰ ਮੰਨ ਕੇ ਉਸ ਤੋਂ ਕਰਜ਼ਾ ਉਤਾਰਨ ਦੇ ਟਿਪਸ ਲਏ। ਹੈਰਾਨੀ ਵਾਲੀ ਗੱਲ ਹੈ ਕਿ ਜੈਨੀਫਰ ਨੇ ਆਪਣਾ ਵੀਹ ਲੱਖ ਰੁਪਏ ਦਾ ਕਰਜ਼ਾ chat GPT ਵੱਲੋਂ ਦਿੱਤੀ ਸਲਾਹ ਨਾਲ ਉਤਾਰ ਲਿਆ।chat GPT ਨੇ ਉਸਨੂੰ ਵਾਧੂ ਦੇ ਖਰਚਿਆਂ ਨੂੰ ਰੋਕ ਕੇ ਨਾ ਵਰਤੀਆਂ ਜਾਣ ਵਾਲੀਆਂ subscription ਨੂੰ ਕੈਂਸਲ ਕਰਨ ਦੀ ਸਲਾਹ ਦਿੱਤੀ , ਘਰੇਲ਼ੂ ਸਮਾਨ facebook marketplace ‘ਤੇ ਵੇਚਣ ਲਈ ਕਿਹਾ ਅਤੇ pantry items ਨਾਲ ਭੋਜਨ ਦੀ ਯੋਜਨਾ ਬਣਾਉਣ ਲਈ ਕਿਹਾ। ਇਸ ਤਰ੍ਹਾਂ ਕਰਕੇ ਜੈਨੀਫਰ ਆਪਣਾ ਕਰਜ਼ਾ ਉਤਾਰਨ ਵਿੱਚ ਸਫ਼ਲ ਹੋ ਗਈ। ਇਸੇ ਤਰ੍ਹਾਂ ਹੀ chat GPT ਨੇ ਇੱਕ ਗਰਭਵਤੀ ਔਰਤ ਦੀ ਜਾਨ ਬਚਾਈ ਹੈ। ਇੱਕ ਔਰਤ ਜਿਸਨੂੰ ਬੱਚਾ ਹੋਣ ਵਾਲਾ ਸੀ ਅਤੇ ਬੱਚੇ ਦੇ ਜਨਮ ਲੈਣ ਵਿੱਚ ਦੋ ਚਾਰ ਦਿਨ ਬਾਕੀ ਸਨ।
ਇਹ ਗਰਭਵਤੀ ਔਰਤ ਟਾਈਮ ਪਾਸ ਕਰਨ ਲਈ chat GPT ਨਾਲ chat ਕਰ ਰਹੀਂ ਸੀ ਤਾਂ ਅਚਾਨਕ ਉਸਦੇ ਪੇਟ ਵਿੱਚ ਹਲਕਾ ਹਲਕਾ ਦਰਦ ਸ਼ੁਰੂ ਹੋਇਆ। ਔਰਤ ਨੇ chat GPT ਨੂੰ ਕਿਹਾ ਕਿ ਉਸਦੇ ਪੇਟ ਵਿੱਚ ਦਰਦ ਹੋ ਰਿਹਾ ਹੈ।chat GPT ਨੇ ਪੁੱਛਿਆ ਕਿ ਦਰਦ ਕਿਸ ਜਗ੍ਹਾ ਹੋ ਰਿਹਾ ਹੈ? ਔਰਤ ਤੋਂ ਸਾਰੀ ਜਾਣਕਾਰੀ ਲੈਣ ਤੋਂ ਬਾਅਦ chat GPT ਨੇ ਔਰਤ ਨੂੰ ਕਿਹਾ ਕਿ ਬਿਨਾਂ ਇੱਕ ਸਕਿੰਟ ਗਵਾਏ ਐਂਬੂਲੈਂਸ ਨੂੰ ਫੋਨ ਕਰੋ ਤੇ ਹਸਪਤਾਲ ਜਾਓ ਨਹੀਂ ਤਾਂ ਖਤਰਾ ਹੋ ਸਕਦਾ ਹੈ। ਔਰਤ ਨੇ ਐਂਬੂਲੈਂਸ ਮੰਗਵਾਈ ਤੇ ਹਸਪਤਾਲ ਪਹੁੰਚੀ। ਹਸਪਤਾਲ ਵਿੱਚ ਉਸਨੇ ਓਪਰੇਸ਼ਨ ਨਾਲ ਬੱਚੇ ਨੂੰ ਜਨਮ ਦਿੱਤਾ। ਡਾਕਟਰਾਂ ਨੇ ਕਿਹਾ ਕਿ ਅਗਰ ਤੁਸੀਂ ਅੱਧਾ ਘੰਟਾ ਦੇਰੀ ਨਾਲ ਆਉਂਦੇ ਤਾਂ ਤੁਹਾਡੀ ਜਾਨ ਜਾ ਸਕਦੀ ਸੀ। ਇਸ ਤਰ੍ਹਾਂ chat GPT ਨੇ ਉਸ ਔਰਤ ਦੀ ਜਾਨ ਬਚਾਈ।AI ਮਨੁੱਖੀ ਸਮਾਜ ਲਈ ਵਰਦਾਨ ਹੈ ਅਗਰ ਇਸਦੀ ਵਰਤੋਂ ਸਕਰਾਤਮਿਕ ਤਰੀਕੇ ਨਾਲ ਕੀਤੀ ਜਾਵੇ ਲੇਕਿਨ ਇਹ ਸਰਾਪ ਵੀ ਹੈ ਜੇਕਰ ਇਸਦੀ ਵਰਤੋਂ ਨਕਾਰਾਤਮਿਕ ਢੰਗ ਨਾਲ ਕੀਤੀ ਜਾਵੇ।

