Connect with us

Punjab

ਰਿਵਾਇਤੀ ਖੇਡਾਂ ‘ਤੇ ਬੋਲੇ CM ਮਾਨ

Published

on

ਵਾਅਦੇ ਮੁਤਾਬਕ ਬਲ਼ਦਾਂ ਦੀਆਂ ਦੌੜਾਂ ਅਤੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜੋ ਪਿਛਲੇ ਕਈ ਸਾਲਾਂ ਤੋਂ ਬੰਦ ਪਈਆਂ ਸੀ, ਸਾਡੀ ਸਰਕਾਰ ਨੇ ਮੁੜ ਸੁਰਜੀਤ ਕੀਤੀਆਂ ਨੇ। ਕੱਲ੍ਹ ਤੋਂ 3 ਰੋਜ਼ਾ ਰਿਵਾਇਤੀ ਖੇਡਾਂ ਦੇ ਟੂਰਨਾਮੈਂਟ ਸ਼ੁਰੂ ਹੋ ਚੁੱਕੇ ਹਨ। ਪੁੱਤਾਂ ਵਾਂਗ ਪਾਲ਼ੇ ਬੇਜ਼ੁਬਾਨ ਬਲ਼ਦਾਂ ਦੀਆਂ ਇਹ ਦੌੜਾਂ ਬਿਨਾਂ ਕਿਸੇ ਅਤਿਆਚਾਰ ਦੇ ਕਰਵਾਈਆਂ ਜਾ ਰਹੀਆਂ ਹਨ। ਮੈਂ ਸਮੂਹ ਪੰਜਾਬੀਆਂ ਅਤੇ ਖੇਡ ਪ੍ਰੇਮੀਆਂ ਨੂੰ ਅਪੀਲ ਕਰਦਾ ਹਾਂ ਕਿ ਪੇਂਡੂ ਓਲੰਪਿਕ ‘ਚ ਵਧ ਚੜ੍ਹ ਕੇ ਹਿੱਸਾ ਲਓ ਅਤੇ ਭਾਗ ਲੈਣ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਕਰੋ। ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਨਾਲ ਅੱਜ ਦੀ ਪੀੜ੍ਹੀ ਨੂੰ ਜੋੜ ਕੇ ਰੱਖਣਾ ਸਾਡਾ ਫ਼ਰਜ਼ ਬਣਦਾ ਹੈ, ਜਿਸ ਲਈ ਸਾਡੀ ਸਰਕਾਰ ਲਗਾਤਾਰ ਵਿਸ਼ੇਸ਼ ਉਪਰਲੇ ਕਰ ਰਹੀ ਹੈ।