Uncategorized
ਪੁਲਿਸ ਨੂੰ ਕੰਗਨਾ ਰਣੌਤ ਖਿਲਾਫ਼ ਐੱਫਆਈਆਰ ਦਰਜ ਕਰਨ ਦਾ ਕੋਰਟ ਨੇ ਦਿੱਤਾ ਹੁਕਮ

ਕੰਗਨਾ ਰਣੌਤ ਜੋ ਕਿ ਬਾਲੀਵੁੱਡ ਦੀ ਮਸ਼ਹੁੂਰ ਅਦਾਕਾਰ ਹਨ ਉਨ੍ਹਾਂ ਖਿਲਾਫ਼ ਉੱਥੇਂ ਦੀ ਮੁੰਬਈ ਪੁਲਿਸ ਨੇ ਕਾਪੀ ਰਾਇਟ ਉਲੰਘਨਾ ਦਾ ਦੋਸ਼ ਲਾਂਦੇ ਹੋਏ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਅਦਾਲਤ ਵੱਲੋਂ ‘ਦਿੱਦਾ ਦਿ ਵਾਰੀਅਰ ਕੁਈਨ ਆਫ ਕਸ਼ਮੀਰ’ ਦੇ ਲੇਖਕ ਦੀ ਪਟੀਸ਼ਨ ‘ਤੇ ਦਿੱਤਾ ਹੈ, ਜਿਸ ‘ਚ ਉਨ੍ਹਾਂ ਖਿਲਾਫ ਕਾਪੀ ਰਾਇਟ ਉਲਘਣਾ ਦਾ ਦੋਸ਼ ਲਾਇਆ ਸੀ। ਪੁਲਿਸ ਦੁਆਰਾ ਕੰਗਨਾ ਰਣੌਤ, ਕਮਲ ਕੁਮਾਰ ਜੈਨ, ਰੰਗਲੀ ਚੰਦੇਲ ਤੇ ਅਕਸ਼ਤ ਰਣੌਤ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਕਿਤਾਬ ਦੇ ਲੇਖਕ ਵੱਲੋਂ ਇਹ ਦੋਸ਼ ਲਾਈਆ ਗਿਆ ਕਿ ਇਸ ਕਿਤਾਬ ਦਾ ਕਾਪੀ ਰਾਈਟ ਉਨ੍ਹਾਂ ਕੋਲ ਹੀ ਹੈ। ਅਸ਼ੀਸ਼ ਦੁਆਰਾ ਸ਼ਿਕਾਇਤ ਦਰਜ ਕਰਾਉਂਦੇ ਕਿਹਾ ਗਿਆ ਕਿ ਉਨ੍ਹਾਂ ਨੇ ਕਿਤਾਬ ਦੀ ਸਟੋਰੀ ਲਾਈਨ ਕੰਗਨਾ ਨੂੰ ਈਮੇਲ ਰਾਹੀਂ ਭੇਜੀ ਸੀ। ਜਿਸ ਦੌਰਾਨ ਉਨ੍ਹਾਂ ਨੇ ਇਸ ਦੀ ਸਟੋਰੀ ਦਾ ਕੁਝ ਹਿੱਸਾ ਉਨ੍ਹਾਂ ਦੀ ਇਜ਼ਾਜ਼ਤ ਬਿਨ੍ਹਾਂ ਹੀ ਟਵੀਟ ਕੀਤਾ ਤੇ ਨਾਲ ਹੀ ਆਪਣੀ ਫਿਲਮ ਦਾ ਐਲਾਨ ਕਰ ਦਿੱਤਾ। ਜਿਸ ਦੌਰਾਨ ਕੰਗਨਾ ਰਣੌਤ ਖਿਲਾਫ਼ ਐੱਫਆਈਆਰ ਦਰਜ ਕਰ ਦਿੱਤੀ ਗਈ ਹੈ।