Connect with us

Uncategorized

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਜੰਗੀ ਪੱਧਰ ‘ਤੇ ਸਥਾਪਤ ਕੀਤੇ ਗਏ ਫ਼ੌਜ ਵੱਲੋਂ ਕੋਵਿਡ ਹਸਪਤਾਲ

Published

on

indian army

ਦੇਸ਼ ‘ਚ ਕੋਰੋਨਾ ਨੂੰ ਹਰਾਉਣ ਲਈ ਹਰ ਕੋਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਕੋਰੋਨਾ ਕਰਕੇ ਹਾਲਾਤ ਇਨ੍ਹੇਂ ਜ਼ਿਆਦਾ ਖਰਾਬ ਹੋ ਗਏ ਹਨ ਕਿ ਮਰੀਜ਼ਾਂ ਦੇ ਇਲਾਜ ਲਈ ਬੈਡਾਂ ਦੀ ਕਮੀ ਹੈ। ਆਕਸੀਜਨ, ਦਵਾਈਆਂ ਦੀ ਕਮੀ ਵੀ ਦੱਸੀ ਜਾ ਰਹੀ ਹੈ। ਸਰਕਾਰੀ ਹਸਪਤਾਲ ਹੋਣ ਜਾਂ ਪ੍ਰਾਈਵੇਟ ਹਸਪਤਾਲ ਹੋਣ ਜਿੱਥੇ ਦੇਖੋ ਕੋਰੋਨਾ ਨਾਲ ਸੰਕ੍ਰਮਿਤ ਮਰੀਜ਼ ਹੀ ਭਰੇ ਪਏ ਹੋਏ ਹਨ। ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਪੂਰੇ ਦੇਸ਼ ‘ਚ ਆਪਣਾ ਅਸਰ ਦਿਖਾ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦਿਆਂ ਭਾਰਤੀ ਫ਼ੌਜ ਕੋਰੋਨਾ ਮਰੀਜ਼ਾ ਲਈ ਬੈਡਾਂ ਦੀ ਕਮੀ ਹੋਣ ਕਰਕੇ ਜਲਦ ਤੋਂ ਜਲਦ ਹਸਪਤਾਲ ਬਣਾ ਰਹੇ ਹਨ। ਇਸ ਦੌਰਾਨ ਪੱਛਮੀ ਕਮਾਂਡ ਨੇ ਭਾਰਤੀ ਫ਼ੌਜ ਦੇ ਆਪਰੇਸ਼ਨ ਨਮਸਤੇ ਅਧੀਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਖੇ 3 ਕੋਵਿਡ ਹਸਪਤਾਲ ਨੂੰ ਦੇਸ਼ ਨੂੰ ਸਪਰਪਿਤ ਕੀਤਾ ਹੈ। 10 ਮਈ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇੰਟਰਨੈਸ਼ਨਲ ਸਟੂਡੈਂਟਸ ਹੋਸਟਲ ਵਿਖੇ ਯੂਟੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਪਹਿਲਾ ਪੱਛਮੀ ਕਮਾਂਡ 100 ਬੈੱਡ ਵਾਲਾ ਕੋਵਿਡ ਹਸਪਤਾਲ ਸ਼ੁਰੂ ਹੋ ਗਿਆ ਹੈ। ਇਸ ਨਾਲ ਹੀ 11 ਮਈ ਤੇ 12 ਮਈ ਨੂੰ ਦੋ ਹਸਪਤਾਲ ਯਾਨੀ  ਅਟਲ ਬਿਹਾਰੀ ਵਾਜਪਾਈ ਹਸਪਤਾਲ ਤੇ ਫ਼ਰੀਦਾਬਾਦ ਤੇ ਰਾਜਿੰਦਰਾ ਸਰਕਾਰੀ ਹਸਪਤਾਲ ਪਟਿਆਲਾ ‘ਚ ਚਾਲੂ ਕੀਤੇ ਜਾਣਗੇ। ਸੈਨਾ ਦੇ ਕਮਾਂਡਰ ਨੇ ਇਨ੍ਹਾਂ ਰਾਜਾਂ ਦੇ ਹਸਪਤਾਲਾਂ ਨੂੰ ਸਬੰਧਿਤ ਰਾਜਾਂ ਨੂੰ ਸਮਰਪਿਤ ਕੀਤਾ ਹੈ। ਲੈਫ਼ਟੀਨੈਂਟ ਜਨਰਲ ਆਰ.ਪੀ. ਸਿੰਘ, ਜੀ ਓ ਸੀ-ਇੰਨ-ਸੀ, ਪੱਛਮੀ ਕਮਾਂਡ, ਨੇ ਕਿਹਾ ਕਿ ਇਹ ਹਸਪਤਾਲ ਜੰਗੀ ਪੱਧਰ ‘ਤੇ ਸਥਾਪਤ ਕੀਤੇ ਗਏ ਹਨ ਤੇ ਇਹ ਕੰਮ ਸਬੰਧਿਤ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਨਾਲ ਹੋਇਆ ਹੈ।

ਆਰਪੀ ਸਿੰਘ ਜੋ ਕਿ ਲੈਫਟੀਨੈਂਟ ਜਨਰਲ ਹਨ ਉਨਾਂ ਕਿਹਾ ਕਿ ਕੋਰੋਮਾ ਮਹਾਂਮਾਰੀ ਖਿਲਾਫ ਵੈਸਟਰਨ ਕਮਾਂਡ ਵੱਲੋਂ ਇਹ ਸਾਡਾ ਹਾਲੇ ਪਹਿਲਾ ਕਦਮ ਹੈ। ਇਸ ਲਈ ਇਹ ਸਾਡਾ ਹਸਪਤਾਲ ਵੱਲ ਪਹਿਲਾ ਕਦਮ ਹੈ ਤੇ ਨਾਲ ਹੀ ਅਸੀਂ ਬਹੁਤ ਸਾਰੇ ਇਹੋ ਜਿਹੇ ਕਦਮ ਚੁੱਕ ਰਹੇ ਹਾਂ ਕਿ ਜਿੱਥੇਂ ਵੀ ਸਾਡੀ ਲੋੜ ਪਵੇਗੀ ਅਸੀਂ ਸਿਵਲ ਸੇਵਾਂ ਲਈ ਤਿਆਰ ਰਹਾਂਗੇ। ਨਾਲ ਹੀ ਇਨ੍ਹਾਂ ਹਸਪਤਾਲਾਂ ਨਾਲ ਬਾਕੀ ਦੇ ਹਸਪਤਾਲਾਂ ਦਾ ਬੋਝ ਘੱਟ ਜਾਵੇਗਾ। ਇਸ ਹਸਪਤਾਲ ‘ਚ ਕੋਵਿਡ 19 ਤੋਂ ਪੀੜਤ ਹਲਕੇ ਤੋਂ ਦਰਮਿਆਨੇ ਲੱਛਣ ਵਾਲੇ ਮਰੀਜ਼ਾਂ ਦੇ ਇਲਾਜ ਕਰਨ ਦੀ ਸਮੱਰਥਾ ਹੈ। ਫੌਜ ਨੇ ਆਪਣੇ ਡਾਕਟਰਾਂ, ਨਰਸਿੰਗ ਅਫ਼ਸਰਾਂ ਅਤੇ ਪੈਰਾਮੈਡਿਕ ਸਟਾਫ਼ ਨੂੰ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜ਼ਾਂ ਨੂੰ ਸੰਪੂਰਨ ਇਲਾਜ ਲਈ ਤਾਇਨਾਤ ਕੀਤਾ ਹੈ।ਸਿਵਲ ਪ੍ਰਸ਼ਾਸਨ ਇਨ੍ਹਾਂ ਹਸਪਤਾਲਾਂ ਵਿੱਚ ਜ਼ਰੂਰੀ ਸਹੂਲਤਾਂ, ਸੇਵਾ ਪ੍ਰਬੰਧਨ, ਨਿਰਵਿਘਨ ਆਕਸੀਜਨ ਸਪਲਾਈ, ਮਰੀਜ਼ਾਂ ਦੇ ਦਾਖ਼ਲੇ ਅਤੇ ਡਿਸਚਾਰਜ ਅਤੇ ਐਂਬੂਲੈਂਸ ਸੇਵਾਵਾਂ ਦੀ ਸਹੂਲਤ ਦੇ ਰਿਹਾ ਹੈ।

ਹਸਪਤਾਲ ਬੁਨਿਆਦੀ ਲੈਬ, ਐਕਸ-ਰੇ, ਫਾਰਮੇਸੀ ਤੇ ਮਰੀਜ਼ਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਕਰਨਗੇ। ਇਨ੍ਹਾਂ ਹਸਪਤਾਲਾਂ ਵਿੱਚ ਦਾਖਲਾ ਸਾਰੇ ਨਾਗਰਿਕਾਂ ਲਈ ਖੋਲ੍ਹਿਆ ਜਾਵੇਗਾ ਤੇ ਸਬੰਧਿਤ ਜ਼ਿਲ੍ਹਿਆਂ ਦੇ ਸੀ.ਐੱਮ.ਓ ਵੱਲੋਂ ਤਾਲਮੇਲ ਕੀਤਾ ਜਾਵੇਗਾ। ਜੇਕਰ ਕੋਈ ਮਰੀਜ਼ ਜ਼ਿਆਦਾ ਸੀਰੀਅਸ ਹੋਏਗਾ ਤਾਂ ਉਸ ਨੂੰ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਰੈਫਰ ਕੀਤਾ ਜਾਏਗਾ। ਮਰੀਜ਼ ਦੇ ਪਰਿਵਾਰ ਨੂੰ ਸਮੇਂ-ਸਮੇਂ ਤੇ ਮਰੀਜ਼ ਦੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ। ਪਟਿਆਲਾ ਵਿੱਚ ਵੀ 100 ਬੈੱਡ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ ਇੱਕ ਜਾਂ ਦੋ ਦਿਨਾਂ ਵਿੱਚ ਉਸ ਨੂੰ ਵੀ ਸ਼ੁਰੂ ਕਰ ਦਿੱਤਾ ਜਾਏਗਾ।