International
US ਦੇ ਰਸਾਇਣਕ ਪਲਾਂਟ ‘ਚ ਧਮਾਕਾ ਹੋਣ ਨਾਲ ਵੇਖੋ ਅੱਗ ਦੀਆਂ ਲਪਟਾਂ ਕਿੱਥੇਂ ਤਕ ਫੈਲੀਆਂ
ਅਮਰੀਕਾ ਦੇ ਨੌਰਦਨ ਇਲੇਨੌਇਸ ਦੇ ਰੌਕਟਾਉਨ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਧਮਾਕਾ ਹੋਇਆ। ਇਸ ਤੋਂ ਬਾਅਦ ਹਵਾ ਵਿਚ ਧੂੰਏਂ ਦੇ ਗੁਬਾਰੇ ਅਤੇ ਅੱਗ ਦੇ ਗੋਲੇ ਉੱਠਦੇ ਵੇਖ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸ ਕਾਰਨ ਸੁਰੱਖਿਆ ਕਾਰਨਾਂ ਕਰਕੇ ਇਸ ਖੇਤਰ ਨੂੰ ਤੁਰੰਤ ਖਾਲੀ ਕਰ ਦਿੱਤਾ ਗਿਆ। ਘਟਨਾ ਦੇ ਤੁਰੰਤ ਬਾਅਦ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਸੱਤ ਵਜੇ ਸ਼ਿਕਾਗੋ ਦੇ ਉੱਤਰ ਪੱਛਮ ਦੇ ਰਾਕਟਾਉਨ ਨੇੜੇ ਐਮਰਜੈਂਸੀ ਦਸਤੇ ਵੇਖੇ ਗਏ। ਚੈਂਮਟੂਲ ਇਨਕਾਰਪੋਰੇਟਿਡ ਵਿਚ ਲੱਗੀ ਅੱਗ 1165, ਪਰੇਰੇ ਹਿੱਲ ਰੋਡ ‘ਤੇ ਲੱਗੀ ਹੈ। ਗ੍ਰੀਸ ਅਤੇ ਹੋਰ ਤਰਲ ਪਦਾਰਥ ਇਸ ਕੰਪਨੀ ਵਿਚ ਬਣੇ ਹੁੰਦੇ ਹਨ, ਜੋ ਵਿਸ਼ਵ ਭਰ ਵਿਚ ਨਿਰਯਾਤ ਹੁੰਦੇ ਹਨ। ਫਾਇਰ ਵਿਭਾਗ ਵਲੋਂ ਪਲਾਂਟ ਦੇ ਦੱਖਣੀ ਹਿੱਸੇ ਨੂੰ ਲੋੜ ਮੁਤਾਬਕ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਲੋਕਾਂ ਨੂੰ ਆਪਣੇ ਘਰਾਂ ਅਤੇ ਕਾਰੋਬਾਰਾਂ ਨੂੰ ਛੱਡਣ ਅਤੇ ਅਗਲੀਆਂ ਹਦਾਇਤਾਂ ਦੀ ਉਡੀਕ ਕਰਨ ਲਈ ਕਿਹਾ ਗਿਆ। ਹਾਲਾਂਕਿ, ਅਜੇ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।