Connect with us

Punjab

ਸੋਨੇ ਤੇ ਚਾਂਦੀ ਦੇ ਭਾਅ ਚੜ੍ਹੇ, ਬਾਜ਼ਾਰ ਵਿੱਚ ਹਲਚਲ

Published

on

ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਇੱਕ ਵਾਰ ਫਿਰ ਵੱਡਾ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਨਵੀਂ ਕਸਟਮ ਡਿਊਟੀ ਲਾਗੂ ਕਰਨ ਤੋਂ ਬਾਅਦ ਕੀਮਤਾਂ ਵਿੱਚ ਤੇਜ਼ੀ ਆ ਗਈ ਹੈ।

ਅੱਜ ਤੋਂ ਸੋਨੇ ਅਤੇ ਚਾਂਦੀ ‘ਤੇ 5 ਫ਼ੀਸਦ ਕਸਟਮ ਡਿਊਟੀ ਲਾਗੂ ਹੋ ਗਈ ਹੈ, ਜਦਕਿ ਪਲੈਟੀਨਮ ‘ਤੇ 5.4 ਫ਼ੀਸਦ ਡਿਊਟੀ ਲਾਗੂ ਕੀਤੀ ਗਈ ਹੈ। ਨਵੀਂ ਡਿਊਟੀ ਦੇ ਐਲਾਨ ਤੋਂ ਬਾਅਦ ਬੁੱਲਿਅਨ ਮਾਰਕੀਟ ਵਿੱਚ ਹਲਚਲ ਤੇਜ਼ ਹੋ ਗਈ ਹੈ।

ਜਵੇਲਰੀ ਕਾਰੋਬਾਰੀਆਂ ਮੁਤਾਬਕ ਡਿਊਟੀ ਵਧਣ ਨਾਲ ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹੋਰ ਵੱਧ ਸਕਦੀਆਂ ਹਨ। ਇਸ ਦਾ ਸਿੱਧਾ ਅਸਰ ਆਮ ਖਰੀਦਦਾਰਾਂ ਦੀ ਜੇਬ ‘ਤੇ ਪਵੇਗਾ।

ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਦੇ ਨਾਲ-ਨਾਲ ਸਰਕਾਰੀ ਟੈਕਸ ਅਤੇ ਡਿਊਟੀ ਵੀ ਭਾਅ ਵਧਾਉਣ ਦਾ ਵੱਡਾ ਕਾਰਨ ਬਣ ਰਹੇ ਹਨ।