Connect with us

Uncategorized

ਰੇਲਵੇ ਸਟੇਸ਼ਨ ‘ਤੇ ਭੁੱਖ ਪਿਆਸ ਨਾਲ ਮਾਸੂਮ ਨੇ ਮਾਂ ਦੀ ਗੋਦ ‘ਚ ਤੋੜਿਆ ਦਮ

Published

on

ਜੈਪੁਰ: ਰੇਲਵੇ ਸਟੇਸ਼ਨ ‘ਤੇ ਭੁੱਖ-ਪਿਆਸ ਦੇ ਕਾਰਨ ਇਕ ਡੇਢ ਸਾਲ ਦੀ ਬੱਚੀ ਦੀ ਮੌਤ ਉਸ ਦੀ ਮਾਂ ਦੀ ਹੀ ਗੋਦ ‘ਚ ਹੋ ਗਈ। ਮਾਂ ਬੇਟੀ ਨੂੰ ਗੋਦੀ ‘ਚ ਲੈ ਕੇ ਬੈਠੀ ਰਹੀ ਪਰ ਬੇਟੀ ਦੇ ਸਾਹ ਕਦੋਂ ਰੁਕ ਗਏ, ਇਸ ਦਾ ਅੰਦਾਜ਼ਾ ਤੱਕ ਉਸ ਨੂੰ ਨਹੀਂ ਲੱਗਾ। ਇਹ ਦਿਲ ਦਹਿਲਾ ਦੇਣ ਵਾਲਾ ਮਾਮਲਾ ਬੀਕਾਨੇਰ ਰੇਲਵੇ ਸਟੇਸ਼ਨ ਦਾ ਹੈ। ਜਾਣਕਾਰੀ ਅਨੁਸਾਰ, ਗਰਮੀ ਕਾਰਨ ਬੱਚੀ ਕਾਫ਼ੀ ਦੇਰ ਤੋਂ ਭੁੱਖ ਪਿਆਸ ਨਾਲ ਤੜਫ਼ ਰਹੀ ਸੀ। ਸਟੇਸ਼ਨ ‘ਤੇ ਜਨਤਕ ਸਟੈਂਡ ਤੋਂ ਪਾਣੀ ਤਾਂ ਮਿਲ ਗਿਆ ਪਰ ਖਾਣਾ ਖਰੀਦਣ ਲਈ ਪੈਸੇ ਨਹੀਂ ਸਨ। ਜਿਸ ਕਾਰਨ ਮਾਂ ਦੀ ਗੋਦ ‘ਚ ਹੀ ਬੇਟੀ ਨੇ ਤੜਫ਼-ਤੜਫ਼ ਕੇ ਦਮ ਤੋੜ ਦਿੱਤਾ। ਬੱਚੀ ਕਦੋਂ ਮਰ ਗਈ ਮਾਂ ਨੂੰ ਪਤਾ ਹੀ ਨਹੀਂ ਲੱਗਾ।ਕਰੀਬ ਇਕ ਘੰਟੇ ਤੱਕ ਜਦੋਂ ਬੱਚੀ ‘ਚ ਕੋਈ ਹਰਕਤ ਨਹੀਂ ਹੋਈ ਤਾਂ ਮਾਂ ਨੇ ਉਸ ਨੂੰ ਪੁਕਾਰਿਆ। ਹਿਲਾਇਆ, ਬੱਚੀ ਦਾ ਮੂੰਹ ਖੁੱਲ੍ਹਾ ਸੀ ਅੱਖਾਂ ਸਥਿਰ ਸਨ। ਬੇਟੀ ਦੀ ਧੜਕਣ ਜਦੋਂ ਸੁਣਾਈ ਨਹੀਂ ਦਿੱਤੀ ਤਾਂ ਉਹ ਸਮਝ ਗਈ ਕਿ ਬੇਟੀ ਦੀ ਮੌਤ ਹੋ ਗਈ ਹੈ। ਮੌਤ ਤੋਂ ਬਾਅਦ ਵੀ ਬੇਬੱਸ ਮਾਂ ਬੱਚੀ ਨੂੰ ਦੁੱਧ ਪਿਲਾਉਂਦੀ ਰਹੀ।