International
ਕੈਨੇਡਾ ਵਿੱਚ ਐਰਿਨ ਓ ਟੂਲ ਟਰੂਡੋ ਨੂੰ ਦੇਣਗੇ ਮਾਤ
ਤਿੰਨ ਰਾਊਂਡ ਦੀ ਕਾਊਨਟਿੰਗ ਤੋਂ ਬਾਅਦ ਜਿੱਤੇ ਐਰਿਨ

ਕੈਨੇਡਾ ਦੀ ਸਿਆਸਤ ਤੋਂ ਵੱਡੀ ਖ਼ਬਰ
ਕੰਜ਼ਰਵੇਟਿਵ ਪਾਰਟੀ ਦੇ ਆਗੂ ਬਣੇ ਐਰਿਨ ਓ ਟੂਲ
ਤਿੰਨ ਰਾਊਂਡ ਦੀ ਕਾਊਨਟਿੰਗ ਤੋਂ ਬਾਅਦ ਜਿੱਤੇ ਐਰਿਨ
ਸਿਆਸਤ ‘ਚ ਐਰਿਨ ਜਸਟਿਨ ਟਰੂਡੋ ਨੂੰ ਦੇਣਗੇ ਟੱਕਰ
ਕੈਨੇਡਾ 24 ਅਗਸਤ:ਚਾਹੇ ਕੋਈ ਖੇਡ ਹੋਵੇ ਜਾਂ ਸਿਆਸਤ ਫੈਸਲਾ ਸਿਰਫ ਜਿੱਤ ਹਾਰ ਤੇ ਹੀ ਤਹਿ ਹੁੰਦਾ ਹੈ ਅਤੇ ਹੁਣ ਫੈਸਲਾ ਆਇਆ ਹੈ ਕੈਨੇਡਾ ਦੀ ਸਿਆਸਤ ਅਤੇ ਚੋਣਾਂ ਦਾ। ਕੈਨੇਡਾ ਵਿੱਚ ਹੋਈਆਂ ਚੋਣਾਂ ਦੇ ਬਾਅਦ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੀਆਂ ਚੋਣਾਂ ‘ਚ ਐਰਿਨ ਓ ਟੂਲ ਕੰਜ਼ਟਵੇਟਿਵ ਪਾਰਟੀ ਦੇ ਨਵੇਂ ਆਗੂ ਬਣ ਗਏ ਹਨ। ਉਨ੍ਹਾਂ ਨੇ ਪੀਟਰ ਮੈਕੇ ਨੂੰ ਮਾਤ ਦਿੱਤੀ ਹੈ ਤੇ ਹੁਣ ਉਹ ਸਿਆਸਤ ‘ਚ ਜਸਟਿਨ ਟਰੂਡੋ ਨੂੰ ਟੱਕਰ ਦੇਣਗੇ।
ਚੋਣਾਂ ਦੀ ਗਿਣਤੀ ਦੌਰਾਨ ਪੀਟਰ ਮੈਕੇ ਦੀ ਜਿੱਤ ਦੇ ਅਸਾਰ ਲਗਾਏ ਜਾ ਰਹੇ ਸਨ। ਪਰ ਐਰਿਨ ਓ ਟੂਲ ਨੇ ਸਾਰੀਆਂ ਕਿਆਸਰਾਈਆਂ ਨੂੰ ਪਿੱਛੇ ਛੱਡਦੇ ਹੋਏ ਜਿੱਤ ਹਾਸਿਲ ਕਰ ਲਈ ਹੈ। ਕਿਹਾ ਜਾ ਰਿਹਾ ਹੈ ਕਿ ਮਸ਼ੀਨ ‘ਚ ਗੜਬੜੀ ਦੇ ਕਾਰਨ ਨਤੀਜਿਆਂ ‘ਚ ਦੇਰੀ ਹੋਈ ਹੈ।
50.02 ਪ੍ਰਤੀਸ਼ਤ ਵੋਟਾਂ ਹਾਂਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਵੋਟਾਂ ਦੀ ਗਿਣਤੀ 3 ਰਾਊਂਡ ਵਿੱਚ ਹੋਈ ਸੀ ਅਤੇ ਸਾਰਿਆਂ ਨੂੰ ਉਮੀਦ ਸੀ ਕਿ ਪੀਟਰ ਮੈਕੇ ਦੀ ਹੀ ਜਿੱਤ ਹੋਵੇਗੀ ਪਰ ਤੀਜੇ ਰਾਊਂਡ ਦੇ ਆਉਂਦੇ ਜਿੱਤ ਦਾ ਸਿਹਰਾ ਐਰਿਨ ਓ ਟੂਲ ਨੂੰ ਜਾਂਦਾ ਹੈ। ਇਸਦੇ ਨਾਲ ਹੀ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਟਵੀਟ ਕਰਕੇ ਐਰਿਨ ਓ ਟੂਲ ਵਧਾਈ ਦਿੱਤੀ ਹੈ।
Continue Reading