Connect with us

Punjab

ਪਟਿਆਲਾ ਦੇ ਸਰਕਾਰੀ ਸਕੂਲ ‘ਚ ਮਨਾਇਆ ਗਿਆ ਆਜ਼ਾਦੀ ਦਿਹਾੜਾ

Published

on

PATIALA (SANOUR)15AUGUST 2023: ਪਟਿਆਲਾ ਜ਼ਿਲ੍ਹਾ ਦੇ ਸਕੂਲ ਪਿੰਡ ਕਰਤਾਰਪੁਰ ਚਰਾਸੋਂ ਵਿਖੇ ਬੱਚਿਆਂ ਵੱਲੋਂ ਅੱਜ 77ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ|

ਇਹ ਆਜ਼ਾਦੀ ਦਿਹਾੜਾ ਸਕੂਲ ਦੇ ਪ੍ਰਿੰਸੀਪਲ ਸੋਮਚੰਦ ਦੀ ਨਿਗਰਾਨੀ ਹੇਠ ਮਨਾਇਆ ਗਿਆ| ਜਿਥੇ ਸਕੂਲ ਦੇ ਸਾਰੇ ਅਧਿਆਪਕ ਮੌਜ਼ੂਦ ਰਹੇ| ਇਸ ਮੌਕੇ ਬੱਚਿਆਂ ਵੱਲੋਂ ਕੁੱਝ ਝਲਕਿਆਂ ਵੀ ਪੇਸ਼ ਕੀਤੀਆਂ ਗਿਆ| ਜਿਸ ਵਿੱਚ ਬੱਚਿਆਂ ਵੱਲੋਂ ਕੁੱਝ ਖ਼ੂਬਸੂਰਤ ਕਵਿਤਾਵਾਂ ਪੇਸ਼ ਕੀਤੀਆਂ ਗਿਆ, ਗਿੱਧਾ ਪਾਇਆ ਗਿਆ।

ਉੱਥੇ ਹੀ ਦੱਸ ਦੇਈਏ ਕਿ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਦੇਸ਼ ਭਗਤੀ ਦੇ ਗਰੁੱਪ ਬਣਾ ਕੇ ਨਾਟਕ ਵੀ ਕੀਤੇ ਗਏ|

ਅਜ਼ਾਦੀ ਦਿਵਸ ਨਾਲ ਸਬੰਧਤ ਪੋਸਟਰ, ਚਾਰਟ ਤਿਆਰ ਕੀਤੇ। ਇਸ ਮੌਕੇ ਪ੍ਰਿੰਸੀਪਲ ਸੋਮਚੰਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਹੈ।