Connect with us

Punjab

ਮੋਹਾਲੀ ‘ਚ 11 ਜਨਵਰੀ ਨੂੰ ਭਾਰਤ-ਅਫਗਾਨਿਸਤਾਨ ਟੀ-20 ਮੈਚ

Published

on

3 ਜਨਵਰੀ 2024: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ‘ਚ 11 ਜਨਵਰੀ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਮੈਚ ਹੋਵੇਗਾ। ਇਹ ਮੈਚ ਮੋਹਾਲੀ ਦੇ ਆਈ.ਐੱਸ.ਬਿੰਦਰਾ ਕ੍ਰਿਕਟ ਸਟੇਡੀਅਮ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ ਕਿਉਂਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਨਵਾਂ ਸਟੇਡੀਅਮ ਨਿਊ ਚੰਡੀਗੜ੍ਹ ‘ਚ ਬਣ ਚੁੱਕਾ ਹੈ। ਇਸ ਤੋਂ ਪਹਿਲਾਂ ਰਣਜੀ ਅਤੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਮੈਚ ਇਸ ਵਿੱਚ ਖੇਡੇ ਜਾ ਚੁੱਕੇ ਹਨ। ਹੁਣ ਜਲਦੀ ਹੀ ਇੱਥੇ ਅੰਤਰਰਾਸ਼ਟਰੀ ਮੈਚ ਵੀ ਖੇਡੇ ਜਾਣਗੇ।