Connect with us

News

ਮਹਿਲਾ ਕਮਿਸ਼ਨ ਦੀ ਮਦਦ ਨਾਲ ਮੁੜ ਇਕ ਹੋਈਆ ਲਹਿੰਬਰ ਦਾ ਪਰਿਵਾਰ

Published

on

lehmber hussainpuri

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਪਰਿਵਾਰਕ ਕਲੇਸ਼ ਖਤਮ ਹੋ ਗਿਆ। ਮਹਿਲਾ ਕਮਿਸ਼ਨ ਦੀ ਪਹਿਲ ਨਾਲ ਪਰਿਵਾਰ ਮੁੜ ਇਕ ਹੋ ਗਿਆ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਪਰਿਵਾਰ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ ਹੈ-ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਚੰਗਾ ਜ਼ਰੀਆ ਬਣੀ ਹਾਂ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਅਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ ‘ਚ ਰਿਸ਼ਤੇਦਾਰਾਂ ਦੀ ਦਖਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਵਾਹਿਗੁਰੂ ਹਰ ਇਸ ਪਰਿਵਾਰ ਨੂੰ ਹੱਸਦਾ-ਖੇਡਦਾ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਦੋਵਾਂ ਨਾਲ ਹਨ।”

ਲਹਿੰਬਰ ਦੀ ਪਤਨੀ ਰੋਜ਼ੀ ਨੇ ਦੋਸ਼ ਲਾਇਆ ਸੀ ਕਿ ਪਤੀ ਨੇ ਉਸ ਉੱਤੇ ਅਤੇ ਉਸ ਦੇ ਬੇਟੇ ਅਤੇ ਬੇਟੀ ਉੱਤੇ ਬੇਰਹਿਮੀ ਨਾਲ ਹਮਲਾ ਕੀਤਾ ਹੈ। ਇਥੋਂ ਤਕ ਕਿ ਉਸ ਦੀ ਭੈਣ ਨੂੰ ਵੀ ਕੁੱਟਿਆ ਗਿਆ, ਜਿਸ ਤੋਂ ਬਾਅਦ ਸਾਰਾ ਪਰਿਵਾਰ ਦਿਓਲ ਨਗਰ ਵਿੱਚ ਘਰੋਂ ਰੋਂਦਾ ਹੋਇਆ ਗਲੀ ਵਿੱਚ ਆ ਗਿਆ। ਹੰਗਾਮੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ। ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਸੀ। ਕਮਿਸ਼ਨ ਨੇ ਦੋਵਾਂ ਨੂੰ ਬੁਲਾਇਆ ਸੀ, ਲਹਿੰਬਰ ਤਾਂ ਕਮਿਸ਼ਨ ਅੱਗੇ ਪੇਸ਼ ਹੋਇਆ ਪਰ ਪਤਨੀ ਸਿਹਤ ਠੀਕ ਨਾ ਹੋਣ ਕਾਰਨ ਨਹੀਂ ਪੁੱਜ ਸਕੀ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਕਿਹਾ ਸੀ ਕਿ ਇਹ ਜ਼ਰੂਰੀ ਨਹੀਂ ਹੈ ਕਿ ਮਰਦ ਹੀ ਲਗਤ ਹੋਏ। ਇਸ ਦੀ ਜਾਂਚ ਕੀਤੀ ਜਾਵੇਗੀ। ਅੱਜ ਮਨੀਸ਼ਾ ਗੁਲਾਟੀ ਨੇ ਇਕ ਪੋਸਟ ਪਾ ਕੇ ਕਿਹਾ ਹੈ ਕਿ ਪਰਿਵਾਰ ਵਿਚ ਸੁਲ੍ਹਾ ਹੋ ਗਈ ਹੈ।

ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਅੱਜ ਮੇਰਾ ਦਿਲ ਬਹੁਤ ਖੁਸ਼ ਹੈ। ਜਦੋਂ ਵੀ ਰਿਸ਼ਤਿਆਂ ਨੂੰ ਜੋੜਨ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਂ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਚੰਗਾ ਜ਼ਰੀਆ ਬਣੀ ਹੈ। ਮੈਨੂੰ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਲਹਿੰਬਰ ਅਤੇ ਉਨ੍ਹਾਂ ਦੀ ਪਤਨੀ ਦੀ ਅੱਜ ਕਮਿਸ਼ਨ ਵਲੋਂ ਸੁਲ੍ਹਾ-ਸਫਾਈ ਕਰਵਾ ਦਿੱਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰ ‘ਚ ਰਿਸ਼ਤੇਦਾਰਾਂ ਦੀ ਦਖਲ ਨੂੰ ਦੇਖਦੇ ਹੋਏ ਦੋਵਾਂ ਨੂੰ ਰਿਸ਼ਤੇਦਾਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਵਾਹਿਗੁਰੂ ਹਰ ਇਹ ਪਰਿਵਾਰ ਨੂੰ ਹੱਸਦਾ-ਖੇਡਦਾ ਰੱਖੇ। ਮੇਰੀਆਂ ਦੁਆਵਾਂ ਤੁਹਾਡੇ ਦੋਵਾਂ ਨਾਲ ਹਨ।