Ludhiana
ਲੁਧਿਆਣਾ ਪੁਲਿਸ ਵੱਲੋਂ ਹੁਣ ਕਰਫਿਊ ਤੋੜਨ ਵਾਲਿਆਂ ਤੇ ਰੱਖੀ ਜਾਵੇਗੀ ਡਰੋਨ ਨਾਲ ਨਜ਼ਰ

ਪੰਜਾਬ ਦੇ ਵਿੱਚ ਕਰਫਿਊ ਲਾਗੂ ਕਰਨ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਲੁਧਿਆਣਾ ਪੁਲੀਸ ਨਿਯਮ ਤੋੜਨ ਵਾਲਿਆਂ ਤੇ ਡਰੋਨ ਨਾਲ ਨਜ਼ਰ ਰੱਖੇਗੀ ਇਸ ਲਈ ਲੁਧਿਆਣਾ ਕਮਿਸ਼ਨਰੇਟ ਵੱਲੋਂ 15 ਡਰੋਨ ਸਰਵੇਲੈਂਸ ਟੀਮਾਂ ਤਿਆਰ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਡਾ ਅਖਿਲ ਚੌਧਰੀ ਨੇ ਦੱਸਿਆ ਕਿ 15 ਡਰੋਨ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਜੋ ਲੁਧਿਆਣਾ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਡਰੋਨ ਰਾਹੀਂ ਨਜ਼ਰ ਰੱਖਣਗੀਆਂ ਕਿ ਕੌਨ ਕਾਨੂੰਨ ਵਿਵਸਥਾ ਨੂੰ ਤੋੜਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਕਿਸੇ ਤੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਗਈ ਪਰ ਆਉਂਦੇ ਸਮੇਂ ਦੇ ਵਿੱਚ ਇਨ੍ਹਾਂ ਡਰੋਨਾਂ ਰਾਹੀਂ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਤੇ ਕਾਰਵਾਈ ਵੀ ਕੀਤੀ ਜਾਵੇਗੀ।