Connect with us

Punjab

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਅੱਜ ਆਉਣਗੇ ਨਤੀਜੇ

Published

on

LUDHIANA ELECTION : ਲੁਧਿਆਣਾ ਪੱਛਮੀ ਚੋਣ ਦੇ ਅੱਜ ਨਤੀਜੇ ਜਾਰੀ ਹੋਣਗੇ। ਅੱਜ ਪਤਾ ਲਗ ਜਾਵੇਗਾ ਕੌਣ ਮਾਰੇਗਾ ਬਾਜ਼ੀ ਅਤੇ ਕਿਸਨੂੰ ਹੋਵੇਗਾ ਪਛਤਾਵਾ ?

ਦੱਸ ਦੇਈਏ ਕਿ ਅੱਜ ਯਾਨੀ ਵੋਟਾਂ ਦੀ ਗਿਣਤੀ ਅੱਜ ਯਾਨੀ ਦਿਨ ਸੋਮਵਾਰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ ਅਤੇ ਚੋਣ ਦੇ ਨਤੀਜੇ ਸ਼ਾਮ ਤਕ ਆ ਜਾਣਗੇ। ਲੁਧਿਆਣਾ ਪੱਛਮੀ ਚੋਣ ਲਈ 19 ਜੂਨ ਨੂੰ ਵੋਟਾਂ ਹੋਈਆਂ ਸਨ ਜਿਸ ‘ਚ 51.33 ਫੀਸਦ ਵੋਟਰਾਂ ਨੇ ਵੋਟਾਂ ਪਾਈਆਂ ਸੀ। ਵੋਟਾਂ ਤੋਂ ਤਿੰਨ ਦਿਨ ਬਾਅਦ ਨਤੀਜੇ ਜਾਰੀ ਹੋਣ ਜਾ ਰਹੇ ਹਨ।

ਹੋਣ ਵਾਲੀਆਂ ਵੋਟਾਂ ਤੋਂ ਬਾਅਦ, ਵੋਟਾਂ ਦੀ ਗਿਣਤੀ ਅੱਜ ਹੋਵੇਗੀ। ਚੋਣ ਨਤੀਜਿਆਂ ਦੇ ਨਾਲ, ਪੱਛਮੀ ਹਲਕੇ ਨੂੰ ਇੱਕ ਨਵਾਂ ਵਿਧਾਇਕ ਮਿਲੇਗਾ। ਅੰਤ ਵਿੱਚ ਤਾਜ ਕਿਸ ਦੇ ਸਿਰ ਸੱਜੇਗਾ, ਇਸਦੀ ਉਡੀਕ ਵੀ ਖਤਮ ਹੋਣ ਵਾਲੀ ਹੈ। ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਘੁਮਾਰ ਮੰਡੀ ਸਥਿਤ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਸ਼ੁਰੂ ਹੋਵੇਗੀ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ 14 ਦੌਰ ਹੋਣਗੇ।

ਉਮੀਦਵਾਰ

ਅੱਜ ਪਤਾ ਲੱਗ ਜਾਵੇਗਾ ਕਿ ਪੱਛਮੀ ਹਲਕੇ ਵਿੱਚ ਨਵਾਂ ਵਿਧਾਇਕ ਕੌਣ ਹੋਵੇਗਾ। ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾਅਵਾ ਕਰ ਰਹੇ ਹਨ ਕਿ ਉਹ ਇਸ ਸੀਟ ਨੂੰ ਜਿੱਤਣਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਰੱਖੀ ਜਾਵੇਗੀ। ਪ੍ਰਮੁੱਖ ਪਾਰਟੀਆਂ ਵੱਲੋਂ ਰੋਡ ਸ਼ੋਅ ਦੀ ਯੋਜਨਾ ਵੀ ਬਣਾਈ ਗਈ ਹੈ ਕਿ ਜਿੱਤ ਤੋਂ ਬਾਅਦ ਕਿਹੜਾ ਪੱਖ ਰੋਡ ਸ਼ੋਅ ਕੱਢੇਗਾ। ਹੁਣ ਇਹ ਦੇਖਣਾ ਬਾਕੀ ਹੈ ਕਿ ਕੌਣ ਜਿੱਤਦਾ ਹੈ ਅਤੇ ਕੌਣ ਲੱਡੂ ਵੰਡਦਾ ਹੈ।