Uncategorized
ਬੰਗਲਾਦੇਸ਼ ਤੋਂ ਗਾਇਬ ਹੋਇਆ ਮੁੰਡਾ ਮਿਲਿਆ ਸੰਗਰੂਰ ਤੋਂ

ਸਂਗਰੂਰ , 06 ਮਾਰਚ (ਵਿਨੋਦ ਕੁਮਾਰ ਗੋਯਲ) :ਬੰਗਲਾਦੇਸ਼ ਤੋਂ ਗਾਇਬ ਹੋਇਆ ਸੀ ਮੁੰਡਾ ਮਿਲਿਆ ਸਂਗਰੂਰ ਦੇ ਪਿੰਡ ਪਿੰਗਲਵਾੜਾ ਵਿਚ। ਦੱਸ ਦੇਈਏ ਕਿ ਪਿੰਗਲਵਾੜਾ ਸਂਗਰੂਰ ਵਲੋਂ ਪਿਯੂਸ਼ ਨੂੰ ਆਪਣੇ ਪਰਿਵਾਰ ਨਾਲ ਮਿਲਵਾਉਣ ‘ਚ ਕਾਮਯਾਬ ਹੋ ਗਿਆ ਹੈ ।

ਪਿਯੂਸ਼ ਨੂੰ ਬੰਗਲਾਦੇਸ਼ ਤੋਂ ਦੋ ਦਿਨ ਦਾ ਸਫ਼ਰ ਕਰ ਉਸਦੇ ਪਿਤਾ ਨਰੇਸ਼ ਨੂੰ ਸਂਗਰੂਰ ਲੈਣ ਆਏ। ਇਹਨਾਂ ਨਾਲ ਗੱਲਬਾਤ ਕਰਦਿਆਂ ਨੱਮ ਅੰਖਾਂ ਨਾਲ ਕਿਹਾ ਕਿ ਉਸਦਾ ਮੁੰਡਾ ਪਿਯੂਸ਼ ਪਿਛਲੇ ਕਈ ਮਹੀਨੇ ਤੋਂ ਲਾਪਤਾ ਸੀ। ਉਸਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਨਹੀਂ ਮਿਲਿਆ, ਨਾਲ ਹੀ ਦਸਿਆ ਕਿ ਇਹਨਾਂ ਦਾ ਪਿੰਡ ਬੰਗਲਾਦੇਸ਼ ਦੇ ਸੁੰਦਰਵੰਨ ਵਿਚ ਹੈ। ਇਹਨਾਂ ਨੂੰ ਸਂਗਰੂਰ ਤੋਂ ਫੋਨ ਆਇਆ ਤੇ ਦੱਸਿਆ ਕਿ ਉਨਾਂ ਦਾ ਮੁੰਡਾ ਸਂਗਰੂਰ ਇੱਕਦਮ ਸੇਫ ਹੈ।

ਦੱਸਣਯੋਗ ਹੈ ਕਿ ਇਸ ਮੌਕੇ ਤੇ ਪਿੰਗਲਵਾੜਾ ਸੰਸਥਾ ਸਂਗਰੂਰ ਦੇ ਸੰਚਾਲਕ ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 28 ਫਰਵਰੀ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੁਖਵਿੰਦਰ ਵਲੋਂ ਫੋਨ ਕਰ ਇਸ ਮੁੰਡੇ ਬਾਰੇ ਜਾਣਕਾਰੀ ਦਿਤੀ ਗਈ ਜਿਸਤੋਂ ਬਾਅਦ ਉਹ ਮੁੰਡੇ ਨੂੰ ਆਪਣੇ ਪਾਸ ਲੈ ਆਏ ਤੇ ਇਸਦੇ ਪਿਤਾ ਨਰੇਸ਼ ਨੂੰ ਫੋਨ ਕਰਕੇ ਜਾਣਕਾਰੀ ਦਿਤੀ ਗਈ।