Punjab
DIG ਹਰਚਰਨ ਸਿੰਘ ਭੁੱਲਰ ਥਾਂ ਨਾਨਕ ਸਿੰਘ ਨੂੰ ਮਿਲੀ ਰੋਪੜ ਰੇਂਜ ਦੀ ਜ਼ਿੰਮੇਵਾਰੀ
ਪੰਜਾਬ ਸਰਕਾਰ ਨੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਪੀਐਸ ਅਧਿਕਾਰੀ ਨਾਨਕ ਸਿੰਘ ਨੂੰ ਰੂਪਨਗਰ (ਰੋਪੜ ਰੇਂਜ) ਦਾ DIG ਨਿਯੁਕਤ ਕੀਤਾ ਗਿਆ ਹੈ ਜੋ ਕਿ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਥਾਂ ਲੈਣਗੇ। ਨਾਨਕ ਸਿੰਘ ਇਸ ਸਮੇਂ ਬਾਰਡਰ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਸਨ।
ਦੂਜਾ ਤਬਾਦਲਾ ਆਈਪੀਐਸ ਅਧਿਕਾਰੀ ਸੰਦੀਪ ਗੋਇਲ ਦਾ ਕੀਤਾ ਗਿਆ ਹੈ, ਉਹਨਾਂ ਨੂੰ ਨਾਨਕ ਸਿੰਘ ਦੀ ਥਾਂ ਬਾਰਡਰ ਰੇਂਜ ਅੰਮ੍ਰਿਤਸਰ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਈਪੀਐਸ ਨਾਨਕ ਸਿੰਘ ਪਹਿਲਾਂ ਪਟਿਆਲਾ ਰੇਂਜ ਦੇ ਡੀਆਈਜੀ ਵੀ ਸਨ।
