Connect with us

Punjab

ਭਗਵੰਤ ਮਾਨ, ਅਨੈਤਿਕ ਚੋਣ ਮੁੱਦੇ ਤੇ Deepfake ਖ਼ਤਰੇ ਦੀ ਘੰਟੀ!

Published

on

ਅੱਜ ਅਸੀਂ ਇੱਕ ਬਹੁਤ ਅਹਿਮ ਗੱਲ ਸਮਝਣੀ ਹੈ — Deepfake ਹੁਣ ਸਿਰਫ਼ ਆਮ ਚੀਜ਼ ਨਹੀਂ ਰਹਿ ਗਿਆ। ਇਹ ਇੱਕ ਹਥਿਆਰ ਬਣ ਗਿਆ ਹੈ ਜਿਸ ਨਾਲ ਕਿਸੇ ਦੀ ਸਿਆਸੀ ਜ਼ਿੰਦਗੀ, ਪਰਿਵਾਰਿਕ ਇੱਜ਼ਤ ਅਤੇ ਨੌਕਰੀ — ਹਰ ਚੀਜ਼ ਖ਼ਤਰੇ ‘ਚ ਪੈ ਸਕਦੀ ਹੈ। ਹਾਲ ਹੀ ਵਿੱਚ ਭਗਵੰਤ ਮਾਨ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਨੂੰ ਕਿਹਾ ਜਾ ਰਿਹਾ ਹੈ ਕਿ AI ਦੀ ਮਦਦ ਨਾਲ ਬਣਾਇਆ ਗਿਆ ਹੈ ਅਤੇ ਮਕਸਦ ਸੀ—ਉਹਨਾਂ ਨੂੰ ਬਦਨਾਮ ਕਰਨਾ। ਪੰਜਾਬ ਪੁਲਿਸ ਨੇ Mohali ਦੀ ਸਾਈਬਰ ਕ੍ਰਾਈਮ ਯੂਨਿਟ ਵਿੱਚ FIR ਦਰਜ ਕੀਤੀ ਹੈ ਅਤੇ ਅਪਲੋਡਰ ਦੀ ਪਛਾਣ ਤੇ IP ਟਰੇਸ ਕਰਨ ਦੀ ਗਤੀਵਿਧੀ ਚੱਲ ਰਹੀ ਹੈ। ਇੱਥੇ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇ ਇਹ ਵੀਡੀਓ ਪੁਰਾਣੀ ਹੈ ਤਾਂ ਪਹਿਲਾਂ ਇਹ ਕਿਉਂ ਨਹੀਂ ਵਾਇਰਲ ਹੋਈ? ਭਗਵੰਤ ਮਾਨ ਨੇ ਪਹਿਲਾਂ ਵੀ ਚੋਣਾਂ ਜਿੱਤੀਆਂ, ਸੰਸਦ ਮੈਂਬਰ ਬਣੇ, ਫਿਰ ਮੁੱਖ ਮੰਤਰੀ ਬਣੇ , ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਹੱਕ ਵਿੱਚ ਫਤਵਾ ਦਿੱਤਾ। ਜੇ ਕੋਈ ਪੁਰਾਣੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੋਵੇ ਤਾਂ ਉਹ ਪਹਿਲਾਂ ਹੀ ਲੋਕਾਂ ਸਾਹਮਣੇ ਆਉਣੀ ਚਾਹੀਦੀ ਸੀ। ਇਹ ਗੱਲ ਲਾਜ਼ਮੀ ਹੈ ਕਿ ਅਸੀਂ ਸੋਚੀਏ — ਇਹ ਵੀਡੀਓ ਨਵੀਂ ਤਰ੍ਹਾਂ ਐਡਿਟ ਕੀਤੀ ਗਈ ਕਿਉਂਕਿ ਹੁਣ ਇਹ ਸਮਾਂ ਚੋਣਾਂ ਦਾ ਆ ਰਿਹਾ ਹੈ ਅਤੇ ਵਿਰੋਧੀਆਂ ਵੱਲੋਂ ਭਗਵੰਤ ਮਾਨ ਨੂੰ ਬਦਨਾਮ ਕਰਕੇ ਲਾਭ ਲੈਣ ਦੀ ਕੋਸ਼ਿਸ਼ ਹੋ ਸਕਦੀ ਹੈ। ਮਤਲਬ ਆਗਾਮੀ ਰਾਜਨੀਤਿਕ ਲੜਾਈਆਂ, ਜਿਵੇਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ, ਨੂੰ ਨਜ਼ਰ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦੀ ਸਮੱਗਰੀ ਕਿਸੇ ਦੀ ਸਿਆਸੀ ਛਵੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਸ਼ਹਿਰਾਂ ਦੇ ਲੋਕ ਜ਼ਿਆਦਾਤਰ ਹੁਣ ਜਾਗਰੂਕ ਹੋ ਚੁਕੇ ਹਨ — ਉਹ ਸਮਝਦੇ ਹਨ ਕਿ Deepfake ਨਾਲ ਚਿਹਰਾ ਨਕਲੀ ਬਣ ਕੇ ਵੀ ਅਸਲੀ ਲੱਗ ਸਕਦਾ ਹੈ। ਪਰ ਸਾਡੀ ਅਸਲੀ ਪਰੇਸ਼ਾਨੀ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਆਮ ਲੋਕਾਂ ਲਈ ਹੈ। ਉੱਥੇ ਵੀਡੀਓ ਵੇਖ ਕੇ ਲੋਕ ਤੁਰੰਤ ਨਿਰਣੈ ਲੈ ਲੈਂਦੇ ਹਨ, ਗੱਲ ਫੈਲ ਜਾਂਦੀ ਹੈ, ਅਤੇ ਸੂਚਨਾ ਨੂੰ ਵਾਪਸ ਲੈਣਾ ਮੁਸ਼ਕਲ ਹੋ ਜਾਂਦਾ ਹੈ। ਇਸੇ ਕਰਕੇ Deepfake ਦੇ ਫੈਲਾਓ ਨੇ ਸਿਰਫ਼ ਸਿਆਸਤਦਾਨਾਂ ਨੂੰ ਹੀ ਨਹੀਂ — ਆਮ ਘਰਾਂ ਦੀ ਸ਼ਰਮ ਅਤੇ ਇੱਜ਼ਤ ਨੂੰ ਵੀ ਨਿਸ਼ਾਨਾ ਬਣਾਇਆ ਹੈ।
ਹੁਣ ਜੇ ਅਸੀਂ ਇਹ ਮੰਨ ਲਈਏ ਕਿ ਵੀਡੀਓ ਸੱਚ ਹੈ ਅਤੇ ਪੁਰਾਣੀ ਵੀ ਹੈ, ਫਿਰ ਵਿਸ਼ੇਸ਼ ਤੌਰ ‘ਤੇ ਪੁੱਛਣਾ ਚਾਹੀਦਾ ਹੈ—ਉਹ ਪਿਛਲੇ ਸਮੇਂ ਕਿਉਂ ਨਹੀਂ ਸਾਹਮਣੇ ਆਈ? ਇੱਕ ਸੰਭਾਵਨਾ ਇਹ ਵੀ ਹੋ ਸਕਦੀ ਹੈ ਕਿ ਇਹ ਵੀਡੀਓ ਪੁਰਾਣੀ ਹੋਵੇ ਉਸਨੂੰ ਐਡਿਟ ਕਰਕੇ- ਚਿਹਰੇ, ਆਵਾਜ਼ ਅਤੇ ਹਾਵਭਾਵ ਨੂੰ ਕਲਪਨਾ ਰਾਹੀਂ ਜੋੜ ਕੇ ਬਣਾਇਆ ਗਿਆ ਹੋਵੇ ਤਾਂ ਜੋ ਚੋਣਾਂ ਦੌਰਾਨ ਰਾਜਨੀਤਿਕ ਅਸਰ ਪੈਦਾ ਕੀਤਾ ਜਾ ਸਕੇ। ਕਿਸੇ ਵੀ ਸਥਿਤੀ ਵਿੱਚ, ਨਤੀਜਾ ਇੱਕੋ ਹੈ — ਲੋਕ ਭੜਕਦੇ ਹਨ ਤੇ ਇੱਕ ਨਜ਼ਰੀਏ ਨੂੰ ਬਣਾਉਂਦੇ ਹਨ ਜਿਸ ਵਿੱਚ ਸੱਚਾਈ ਖੋ ਜਾਦੀ ਹੈ।

ਵੀਡੀਓ ਵਾਇਰਲ ਕਰਨ ਵਾਲੇ ਲੋਕਾਂ ਦੀ ਪਛਾਣ ਵੀ ਗੰਭੀਰਤਾ ਨਾਲ ਕਰੋ। ਇੱਥੇ ਇੱਕ ਵਿਅਕਤੀ ਜਗਮਨ ਸਮਰਾ / Jagman Samra ਦਾ ਜ਼ਿਕਰ ਆ ਰਿਹਾ ਹੈ — ਕਈ ਰਿਪੋਰਟਾਂ ਮੁਤਾਬਕ ਉਸਦੇ ਅਕਾਊਂਟ ਤੋਂ ਵੀਡੀਓਜ਼ ਪੋਸਟ ਕੀਤੀਆਂ ਗਈਆਂ। ਕੁੱਝ ਰਿਪੋਰਟਾਂ ਦੱਸਦੀਆਂ ਹਨ ਕਿ ਜੇ ਉਹ ਵਿਅਕਤੀ ਵਿਦੇਸ਼ ਵਿਚ ਹੈ ਜਾਂ ਲੰਬੇ ਸਮੇਂ ਤੋਂ ਲੋੜੀਂਦਾ/ਭਗੌੜਾ ਹੈ ਤਾਂ ਕਾਨੂੰਨੀ ਕਾਰਵਾਈ ਬਹੁਤ ਮੁਸ਼ਕਲ ਹੋ ਸਕਦੀ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਅਪਲੋਡਰ ਦੀ ਗ੍ਰਿਫਤਾਰੀ ਪਛਾਣ ਲਈ ਅੰਤਰਰਾਸ਼ਟਰੀ ਸਹਯੋਗ ਦੀ ਲੋੜ ਪੈ ਸਕਦੀ ਹੈ ਅਤੇ IP-ਟਰੇਸਿੰਗ, ਪਲੇਟਫਾਰਮ ਕੋਆਪਰੇਸ਼ਨ ਸਹਿਤ ਕਾਰਵਾਈ ਕਰ ਰਹੀ ਹੈ। ਕੁਝ ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕਾਂ ਲਈ ਇੰਟਰਨੈਸ਼ਨਲ ਕੋਆਰਡੀਨੇਸ਼ਨ ਦੀ ਜ਼ਰੂਰਤ ਪਵੇਗੀ।

ਸਰਕਾਰ ਅਤੇ ਨੀਤੀ ਨਿਰਧਾਰਕ ਵੀ ਅਜਿਹੇ ਖਤਰਿਆਂ ਨੂੰ ਲੈ ਕੇ ਕੰਮ ਕਰ ਰਹੇ ਹਨ। ਕੇਂਦਰੀ ਸਰਕਾਰ ਨੇ AI/Deepfake ਸਮੱਗਰੀ ਲਈ ਨਿਯਮਾਂ ‘ਤੇ ਵਿਚਾਰ ਕਰਨ ਦੀ ਗਤੀ ਤੇਜ਼ ਕੀਤੀ ਹੈ — ਇਨ ਚਰਚਾਵਾਂ ਵਿੱਚ synthetic/AI-generated ਸਮੱਗਰੀ ਦੀ ਲੇਬਲਿੰਗ, ਪਲੇਟਫਾਰਮ ਉੱਤੇ ਟ੍ਰੇਸੇਬਿਲਿਟੀ ਅਤੇ ਤੇਜ਼ ਰਿਪੋਰਟਿੰਗ ਮਕੈਨਿਜ਼ਮ ਸ਼ਾਮਿਲ ਹਨ। ਇਹ ਮੁੱਦੇ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਆਖ਼ਿਰਕਾਰ ਇਹ ਨਿਯਮ ਲੋਕਾਂ ਨੂੰ ਬਚਾਉਣ ਲਈ ਹਨ — ਪਰ ਨਿਯਮ ਬਣਨਾ ਤੇ ਯਥਾਰਥ ਵਿੱਚ ਲਾਗੂ ਹੋਣਾ ਦੋ ਵੱਖਰੀਆਂ ਚੀਜ਼ਾਂ ਹਨ। ਇਸ ਦੌਰਾਨ ਜਿੰਨੇ ਵੀ ਵੀਡੀਓ ਤੇ ਰਿਕਾਰਡ ਸ਼ੇਅਰ ਹੋ ਰਹੇ ਹਨ, ਉਹ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਸਕਦੇ ਹਨ।

ਇਸ ਕਹਾਣੀ ਦਾ ਇੱਕ ਹੋਰ ਪਹਲੂ ਇਹ ਵੀ ਹੈ ਕਿ ਅਸੀਂ ਹੋਂਦ ਵਿਚ ਬਹੁਤ ਸਾਰੇ ਪਲੇਟਫਾਰਮਾਂ ‘ਤੇ ਆ ਰਹੇ ਡਾਟਾ ਨੂੰ ਬੇਹਿਸਾਬ ਸਾਂਝਾ ਕਰਦੇ ਹਾਂ। ਕਿਸੇ ਵੀ ਕਲਿੱਪ ਦੀ ਪਰਖ ਕਰਨ ਲਈ ਸਾਧਾਰਨ ਟਿੱਪਸ ਹਨ — ਵੀਡੀਓ ਨੂੰ ਕਿਸਨੇ ਪਹਿਲਾਂ ਪੋਸਟ ਕੀਤਾ, ਕੀ ਕੋਈ ਰੀਪੋਰਟਿੰਗ ਏਜੰਸੀ ਜਾਂ ਮੀਡੀਆ ਕਹਿ ਰਿਹਾ ਹੈ, ਅਤੇ ਪੁਲਿਸ ਜਾਂ ਅਧਿਕਾਰਿਕ ਬਿਆਨ ਦੇਖੋ। ਜੇ ਕੋਈ ਵੀਡੀਓ ਦਿਖਣ ਵਿੱਚ ਬਹੁਤ ਜ਼ਿਆਦਾ ਭੜਕਾਉਂਦੀ ਹੈ, ਤਾਂ ਪਹਿਲਾਂ ਸ਼ੱਕ ਕਰੋ, ਫਿਰ ਰਿਐਕਟ ਕਰੋ। ਇਹ ਸਿਰਫ਼ ਸਿਆਸਤਦਾਨਾਂ ਲਈ ਨਹੀਂ — ਆਪਣੇ ਘਰ ਦੀਆਂ ਬਹੂ-ਬੇਟੀਆਂ ਲਈ ਵੀ ਸੁਰੱਖਿਆ ਹੈ।

ਹੁਣ ਰਾਜਨੀਤਿਕ ਪ੍ਰਭਾਵ ਬਾਰੇ ਸਿੱਧੇ ਬੋਲਣ ਦੀ ਲੋੜ ਹੈ। ਜੇਕਰ Deepfake ਜਾਂ ਪੁਰਾਣੀ ਵੀਡੀਓ ਕਿਸੇ ਨੇ ਚੁਣਾਵੀ ਮੁਹਿੰਮ ਵਿੱਚ ਇਸਤੇਮਾਲ ਕੀਤੀ ਤਾਂ ਇਹ ਚੁਣਾਵੀ ਨੈਤਿਕਤਾ ਨੂੰ ਖਤਮ ਕਰ ਦੇਵੇਗਾ। ਅਗਲੇ ਡੇਢ ਸਾਲ ਵਿੱਚ ਜਦੋਂ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣਗੀਆਂ, ਇਸ ਤਰ੍ਹਾਂ ਦੀਆਂ ਰਣਨੀਤੀਆਂ ਜ਼ਿਆਦਾ ਵਰਤੀਆਂ ਜਾ ਸਕਦੀਆਂ ਹਨ — ਕਿਉਂਕਿ ਨਤੀਜਾ ਤੇਜ਼ ਅਤੇ ਪ੍ਰਭਾਵਸ਼ਾਲੀ ਹੁੰਦਾ ਹੈ। ਇਸ ਲਈ ਚੁਣਾਵੀ ਪ੍ਰਕਿਰਿਆ ਦੀ ਪਵਿੱਤਰਤਾ ਦੇ ਰੱਖਿਆ ਲਈ ਅੱਜ ਹੀ ਸਖ਼ਤ ਨਿਯਮ ਤੇ ਓਨਲਾਈਨ ਪਲੇਟਫਾਰਮ ਦੀ ਜ਼ਿੰਮੇਵਾਰੀ ਲਾਜ਼ਮੀ ਬਣਾਉਣੀ ਪਏਗੀ।

ਅੰਤ ਵਿੱਚ ਸਪਸ਼ਟ ਸੁਨੇਹਾ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਸ਼ੱਕਯੋਗ ਵੀਡੀਓ ਮਿਲੇ: ਪਹਿਲਾਂ ਚੈੱਕ ਕਰੋ, ਰਿਪੋਰਟ ਕਰੋ ਅਤੇ ਫੈਲਾਉਣ ਤੋਂ ਬਚੋ। ਆਪਣੇ ਘਰ ਦੀਆਂ ਮਹਿਲਾਵਾਂ ਨੂੰ ਦੱਸੋ ਕਿ ਜਿਹੜੀਆਂ ਤਸਵੀਰਾਂ ਅਤੇ ਵੀਡੀਓ ਉਹ ਔਨਲਾਈਨ ਰੱਖਦੀਆਂ ਹਨ, ਉਹ ਨਿੱਜੀ ਹੀ ਰੱਖਣ। ਜੇ ਦੋਸ਼ ਲਾਇਆ ਜਾਵੇ ਜਾਂ ਜਾਣਕਾਰੀ ਗਲਤ ਲਗੇ ਤਾਂ ਸਿੱਧਾ ਪੁਲਿਸ ਜਾਂ ਸਾਈਬਰ ਯੂਨਿਟ ਨੂੰ ਸੰਪਰਕ ਕਰੋ — ਕਿਉਂਕਿ ਜਲਦੀ ਰਿਪੋਰਟ ਕਰਨ ਨਾਲ ਹੀ ਸਬੂਤ ਨੂੰ ਕੈਪਚਰ ਕੀਤਾ ਜਾ ਸਕਦਾ ਹੈ।

ਇਹ ਸਮਾਂ ਹੁਣ ਸਾਵਧਾਨੀ ਅਤੇ ਜਾਗਰੂਕਤਾ ਵਾਲਾ ਹੈ — Deepfake ਅੱਜ ਇੱਕ ਸਿਆਸੀ ਹਥਿਆਰ ਵੀ ਹੈ ਤੇ ਕੱਲ੍ਹ ਇਹ ਤੁਹਾਡੇ ਘਰ ਦੀ ਕਿਸੇ ਔਰਤ ਦੀ ਜ਼ਿੰਦਗੀ ਵੀ ਤਬਾਹ ਕਰ ਸਕਦਾ ਹੈ। ਸਾਨੂੰ ਨੀਤੀਆਂ ਤੇ ਮਜ਼ਬੂਤ ਐਨਫੋਰਸਮੈਂਟ ਦੀ ਲੋੜ ਹੈ, ਪਰ ਨਿੱਜੀ ਤੌਰ ‘ਤੇ ਵੀ ਹਰ ਇੱਕ ਜ਼ਿੰਮੇਵਾਰੀ ਨਿਭਾਉਣੀ ਪਵੇਗੀ — ਸੋਚਕੇ ਸਾਂਝਾ ਕਰੋ, ਰਿਪੋਰਟ ਕਰੋ, ਤੇ ਆਪਣਿਆਂ ਦੀ ਸੁਰੱਖਿਆ ਕਰੋ।

ਕੁਲਵੰਤ ਸਿੰਘ ਗੱਗੜਪੁਰੀ