Punjab
ਗੁਰਦਾਸਪੁਰ ਪਹੁੰਚੇ ਪੰਚਾਇਤ ਮੰਤਰੀ ਧਾਲੀਵਾਲ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲੋਕਾਂ ਨੂੰ ਦੇਣ ਜਵਾਬ ਕਿਉਂ ਹੋਈ ਸ਼੍ਰੋਮਣੀ ਕਮੇਟੀ ਕਮਜ਼ੋਰ
ਜ਼ਿਲ੍ਹਾ ਗੁਰਦਾਸਪੁਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ ਪਹੁੰਚੇ ਇਸ ਮੌਕੇ ਉਹਨਂ ਦੇ ਨਾਲ ਜਿਲ੍ਹੇ ਦੀ ਸਮੁੱਚੀ ਲੀਡਸ਼ਿਪ ਨਾਲ ਮਜੂਦ ਰਹੀ ਇਸ ਮੌਕੇ ਉਹਣਾ ਨੇ ਕਿਹਾ ਕਿ ਕੁਝ ਕਾਂਗਰਸੀ ਆਗੂ ਪੰਚਾਇਤਾਂ ਵੱਲੋਂ ਮਿਲੇ ਪੁਰਾਣੇ ਚੈੱਕ ਵੰਡ ਰਹੇ ਹਨ ਜੋ ਕਿ ਬਿਲਕੁਲ ਗਲਤ ਹੈ ਇਸ ਲਈ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਚੈੱਕ ਪੁਰਾਣਾ ਨਾ ਵੰਡਿਆ ਜਾਵੇ ਅੱਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਦਿੱਤੇ ਗਏ ਬਿਆਨ ਕਿ ਸ਼੍ਰੋਮਣੀ ਕਮੇਟੀ ਕਮਜ਼ੋਰ ਹੋ ਚੁੱਕੀ ਹੈ ਇਸ ਤੇ ਬੋਲਦੇ ਹੋਏ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਦੀ ਜਿੰਮੇਵਾਰ ਸ਼੍ਰੌਮਣੀ ਅਕਾਲੀ ਦਲ ਹੈ ਜੌ ਹਾਲ ਅੱਜ ਅਕਾਲੀ ਦਲ ਦਾ ਹੈ ਉਹ ਹਾਲ ਸ਼੍ਰੌਮਣੀ ਕਮੇਟੀ ਦਾ ਹੈ ਸ਼੍ਰੌਮਣੀ ਕਮੇਟੀ ਕਮਜ਼ੋਰ ਕਿਓਂ ਹੋਈ ਹੈ ਇਸ ਦਾ ਜਵਾਬ ਪੰਜਾਬ ਦੇ ਲੋਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੇਣ ਨਾਲ ਹੀ ਉਹਣਾ ਨੇ ਕਿਹਾ ਕਿ ਜੌ ਸਾਂਝ ਕੇਂਦਰ ਦੀਆਂ ਪੁਰਾਣੀਆਂ ਪਈਆ ਇਮਾਰਤਾਂ ਹਨ ਉਹਨਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਉਥੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਤਾਂ ਜੌ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਅੱਤੇ ਜਿੱਥੇ ਸਾਂਝ ਕੇਂਦਰ ਨਹੀਂ ਹਨ ਉੱਥੇ ਮੁਹੱਲਾ ਕਲੀਨਿਕਾ ਲਈ ਇਮਾਰਤਾਂ ਬਣਾਈਆਂ ਜਾਣਗੀਆਂ |
