India ਪੈਟਰੋਲ-ਡੀਜ਼ਲ ਨੇ ਫਿਰ ਦਿੱਤਾ ਝਟਕਾ! ਪੈਟਰੋਲ ਤੇ ਡੀਜ਼ਲ ਫਿਰ ਹੋਏ ਮਹਿੰਗੇ Published 3 months ago on May 19, 2026 By Gurpreet Kaur ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਆਮ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਨਵੇਂ ਰੇਟਾਂ ਮੁਤਾਬਕ ਪੈਟਰੋਲ 86 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 83 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਵਾਧੇ ਨਾਲ ਆਮ ਜਨਤਾ ਦੀ ਜੇਬ ‘ਤੇ ਹੋਰ ਵੱਧ ਬੋਝ ਪੈਣ ਵਾਲਾ ਹੈ। ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਕਾਰਨ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਸਹਿ ਰਹੇ ਹਨ। ਹੁਣ ਪੈਟਰੋਲ-ਡੀਜ਼ਲ ਦੇ ਰੇਟ ਵਧਣ ਨਾਲ ਟਰਾਂਸਪੋਰਟ ਦਾ ਖਰਚਾ ਵੀ ਵਧੇਗਾ, ਜਿਸਦਾ ਸਿੱਧਾ ਅਸਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ‘ਤੇ ਪਵੇਗਾ। ਸਬਜ਼ੀਆਂ ਤੋਂ ਲੈ ਕੇ ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਦੇ ਭਾਅ ਵੀ ਵੱਧ ਸਕਦੇ ਹਨ। ਪੈਟਰੋਲ ਪੰਪਾਂ ‘ਤੇ ਲੋਕਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਵਾਹਨ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਹਰ ਕੁਝ ਦਿਨਾਂ ਬਾਅਦ ਵਧ ਰਹੀਆਂ ਕੀਮਤਾਂ ਕਾਰਨ ਘਰ ਦਾ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਖਾਸ ਕਰਕੇ ਮੱਧਵਰਗ ਅਤੇ ਦਿਹਾੜੀਦਾਰ ਲੋਕਾਂ ਲਈ ਇਹ ਵਾਧਾ ਵੱਡੀ ਚਿੰਤਾ ਬਣ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਅਤੇ ਟੈਕਸਾਂ ਕਾਰਨ ਭਾਰਤ ਵਿੱਚ ਤੇਲ ਦੇ ਰੇਟਾਂ ਵਿੱਚ ਉਤਾਰ-ਚੜ੍ਹਾਅ ਆ ਰਿਹਾ ਹੈ। ਜੇ ਆਉਣ ਵਾਲੇ ਦਿਨਾਂ ਵਿੱਚ ਵੀ ਇਹੀ ਹਾਲਾਤ ਰਹੇ ਤਾਂ ਲੋਕਾਂ ਨੂੰ ਹੋਰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਮ ਜਨਤਾ ਪਹਿਲਾਂ ਹੀ ਮਹਿੰਗਾਈ ਤੋਂ ਪਰੇਸ਼ਾਨ ਹੈ ਅਤੇ ਹੁਣ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਫਿਲਹਾਲ ਲੋਕਾਂ ਦੀ ਨਜ਼ਰ ਸਰਕਾਰ ਦੇ ਅਗਲੇ ਫੈਸਲੇ ‘ਤੇ ਟਿਕੀ ਹੋਈ ਹੈ ਕਿ ਕੀ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਕੀਮਤਾਂ ਤੋਂ ਕੋਈ ਰਾਹਤ ਮਿਲੇਗੀ ਜਾਂ ਨਹੀਂ। Related Topics:NewsPetrolpetroldieselpricePriceWORLDPUNJABITV Up Next ਆਂਧਰਾ ਪ੍ਰਦੇਸ਼ ’ਚ ਦੇਸ਼ ਦੇ ਪਹਿਲੇ ਦੇਸੀ ਕੁਆਂਟਮ ਕੰਪਿਊਟਿੰਗ ਮੋਡੀਊਲ ਦਾ ਸਫ਼ਲ ਪ੍ਰਦਰਸ਼ਨ: MP ਸਤਨਾਮ ਸੰਧੂ ਵੱਲੋਂ ਅਮਰਾਵਤੀ ਦਾ ਦੌਰਾ Don't Miss AAP MP ਮਾਲਵਿੰਦਰ ਸਿੰਘ ਕੰਗ ਨੇ ਐਸਆਈਆਰ ਅਭਿਆਸ ਨੂੰ ਲੈ ਕੇ ਜਤਾਈ ਚਿੰਤਾ Continue Reading You may like ਪੰਜਾਬ ਭਰ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਅੱਜ ਕਈ ਥਾਵਾਂ ‘ਤੇ ਬਰਸਾਤ ਦੀ ਸੰਭਾਵਨਾ ਚਿੱਟਾ ਹੋ ਗਿਆ ਲਹੂ! ਪਿਓ ਦੇ ਸਸਕਾਰ ਲਈ ਧੀਆਂ ਕੋਲ ਵੀ ਸਮਾਂ ਨਹੀਂ, ਆਪਣਿਆਂ ਨੂੰ ਤਰਸਦੀਆਂ ਅੱਖਾਂ ਦਾਨ ਕਰ ਗਿਆ ਬਜ਼ੁਰਗ! ————————————– ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਅਜਿਹੀ ਘਟਨਾ ਦੀ ਚਰਚਾ ਹੋ ਰਹੀ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਭਾਵੁਕ ਵੀ ਕੀਤਾ ਹੈ ਅਤੇ ਸੋਚਣ ਲਈ ਵੀ ਮਜਬੂਰ ਕੀਤਾ ਹੈ। ਵਾਇਰਲ ਦਾਅਵੇ ਅਨੁਸਾਰ ਹਰਿਆਣਾ ਦੇ ਇੱਕ ਬਿਰਧ ਆਸ਼ਰਮ ਵਿੱਚ ਰਹਿ ਰਹੇ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੀਆਂ ਤਿੰਨ ਧੀਆਂ ਸਨ, ਜਿਨ੍ਹਾਂ ਦੇ ਵਿਆਹ ਉਸ ਨੇ ਚੰਗੇ ਪਰਿਵਾਰਾਂ ਵਿੱਚ ਕੀਤੇ ਸਨ। ਇੱਕ ਧੀ ਮੁੰਬਈ, ਦੂਜੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਅਤੇ ਤੀਜੀ ਨੇਪਾਲ ਵਿੱਚ ਰਹਿੰਦੀ ਸੀ। ਕਿਹਾ ਜਾਂਦਾ ਹੈ ਕਿ ਇੱਕ ਸਮਾਂ ਸੀ ਜਦੋਂ ਇਸ ਵਿਅਕਤੀ ਦਾ ਮੁੰਬਈ ਵਿੱਚ ਕੱਪੜੇ ਦਾ ਵਧੀਆ ਕਾਰੋਬਾਰ ਸੀ, ਪਰ ਕਾਰੋਬਾਰ ਵਿੱਚ ਨੁਕਸਾਨ ਹੋਣ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ ਅਤੇ ਆਖ਼ਿਰ ਉਹ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹੋ ਗਿਆ। ਵਾਇਰਲ ਦਾਅਵੇ ਮੁਤਾਬਕ ਜਦੋਂ ਉਸ ਦੀ ਮੌਤ ਹੋਈ ਤਾਂ ਆਸ਼ਰਮ ਪ੍ਰਬੰਧਕਾਂ ਨੇ ਉਸ ਦੀਆਂ ਧੀਆਂ ਨੂੰ ਸੂਚਿਤ ਕੀਤਾ। ਪਰ ਦੱਸਿਆ ਜਾਂਦਾ ਹੈ ਕਿ ਕਿਸੇ ਨੇ ਵੀ ਖੁਦ ਆ ਕੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਸਮਾਂ ਨਹੀਂ ਕੱਢਿਆ। ਉਨ੍ਹਾਂ ਨੇ ਆਸ਼ਰਮ ਨੂੰ ਹੀ ਅੰਤਿਮ ਸੰਸਕਾਰ ਕਰਨ ਲਈ ਕਿਹਾ ਅਤੇ ਵੀਡੀਓ ਕਾਲ ਰਾਹੀਂ ਸਭ ਕੁਝ ਦਿਖਾਉਣ ਦੀ ਗੱਲ ਕੀਤੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਧੀ ਵਾਰ-ਵਾਰ ਪੁੱਛ ਰਹੀ ਸੀ ਕਿ ਸਸਕਾਰ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ। ਜੇ ਇਹ ਦਾਅਵੇ ਸਹੀ ਹਨ ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਕਹਾਣੀ ਨਹੀਂ, ਸਗੋਂ ਸਮਾਜ ਲਈ ਇੱਕ ਗੰਭੀਰ ਚੇਤਾਵਨੀ ਹੈ। ਕਿਹਾ ਜਾਂਦਾ ਹੈ ਕਿ ਮੌਤ ਤੋਂ ਪਹਿਲਾਂ ਉਸ ਬਜ਼ੁਰਗ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਵੀ ਫ਼ੈਸਲਾ ਕੀਤਾ ਸੀ। ਇਹ ਗੱਲ ਇੱਕ ਪਾਸੇ ਮਨੁੱਖਤਾ ਦੀ ਮਿਸਾਲ ਬਣਦੀ ਹੈ, ਜਦਕਿ ਦੂਜੇ ਪਾਸੇ ਇਹ ਸਵਾਲ ਵੀ ਖੜ੍ਹਾ ਕਰਦੀ ਹੈ ਕਿ ਕੀ ਅਸੀਂ ਰਿਸ਼ਤਿਆਂ ਦੀ ਉਹ ਨਿੱਘ ਗੁਆ ਰਹੇ ਹਾਂ ਜਿਸ ‘ਤੇ ਭਾਰਤੀ ਸਮਾਜ ਨੂੰ ਹਮੇਸ਼ਾ ਮਾਣ ਰਿਹਾ ਹੈ? ਇੱਕ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ, “ਪੁੱਤ ਕਪੁੱਤ ਹੋ ਸਕਦੇ ਹਨ, ਮਾਪੇ ਕੁਮਾਪੇ ਨਹੀਂ ਹੋ ਸਕਦੇ।”ਪਰ ਹੁਣ ਤਾਂ ਧੀਆਂ ਵੀ ਕੂਧੀਆਂ ਹੋਣ ਲੱਗ ਪਈਆਂ ਨੇ।ਅੱਜ ਸਮਾਜ ਇੰਨੀ ਤੇਜ਼ੀ ਨਾਲ ਬਦਲ ਰਿਹਾ ਹੈ ਕਿ ਰਿਸ਼ਤਿਆਂ ਦੀ ਪਰਖ ਵੀ ਨਵੇਂ ਤਰੀਕੇ ਨਾਲ ਹੋ ਰਹੀ ਹੈ। ਵਿਅਸਤ ਜ਼ਿੰਦਗੀ, ਨੌਕਰੀਆਂ, ਵਿਦੇਸ਼ਾਂ ਜਾਂ ਦੂਰ-ਦੁਰਾਡੇ ਸ਼ਹਿਰਾਂ ਵਿੱਚ ਰਹਿਣਾ ਆਪਣੀ ਜਗ੍ਹਾ ਹੈ, ਪਰ ਕੀ ਮਾਪਿਆਂ ਦੀ ਆਖ਼ਰੀ ਵਿਦਾਈ ਲਈ ਵੀ ਸਮਾਂ ਨਾ ਕੱਢ ਸਕਣਾ ਸਾਡੀ ਤਰੱਕੀ ਦੀ ਕੀਮਤ ਬਣ ਗਿਆ ਹੈ? ਇਹ ਵੀ ਸੱਚ ਹੈ ਕਿ ਹਰ ਪਰਿਵਾਰ ਦੀ ਆਪਣੀ ਕਹਾਣੀ ਹੁੰਦੀ ਹੈ ਅਤੇ ਕਿਸੇ ਇੱਕ ਘਟਨਾ ਦੇ ਆਧਾਰ ‘ਤੇ ਸਾਰੀਆਂ ਧੀਆਂ ਜਾਂ ਸਾਰੇ ਬੱਚਿਆਂ ਬਾਰੇ ਨਤੀਜਾ ਕੱਢਣਾ ਠੀਕ ਨਹੀਂ। ਅੱਜ ਵੀ ਬੇਸ਼ੁਮਾਰ ਧੀਆਂ ਆਪਣੇ ਮਾਪਿਆਂ ਦੀ ਸੇਵਾ ਪੁੱਤਰਾਂ ਤੋਂ ਵੀ ਵੱਧ ਕਰਦੀਆਂ ਹਨ ਅਤੇ ਕਈ ਪੁੱਤਰ ਵੀ ਆਪਣੇ ਫ਼ਰਜ਼ ਨਿਭਾ ਰਹੇ ਹਨ। ਇਸ ਲਈ ਕਿਸੇ ਇੱਕ ਵਾਇਰਲ ਘਟਨਾ ਨੂੰ ਪੂਰੇ ਸਮਾਜ ਦੀ ਤਸਵੀਰ ਨਹੀਂ ਮੰਨਿਆ ਜਾ ਸਕਦਾ। ਫਿਰ ਵੀ, ਜੇ ਇਸ ਵਾਇਰਲ ਦਾਅਵੇ ਵਿੱਚ ਸੱਚਾਈ ਹੈ, ਤਾਂ ਇਹ ਸਾਡੇ ਲਈ ਇੱਕ ਆਤਮ-ਚਿੰਤਨ ਦਾ ਮੌਕਾ ਹੈ। ਮਾਪਿਆਂ ਨੇ ਆਪਣੀ ਪੂਰੀ ਜ਼ਿੰਦਗੀ ਬੱਚਿਆਂ ਨੂੰ ਸੰਵਾਰਨ ਵਿੱਚ ਲਗਾ ਦਿੱਤੀ ਹੁੰਦੀ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਉਮੀਦ ਪੈਸਾ ਨਹੀਂ, ਸਗੋਂ ਆਪਣੇ ਬੱਚਿਆਂ ਦਾ ਸਾਥ ਅਤੇ ਸਨੇਹ ਹੁੰਦਾ ਹੈ। ਜੇ ਆਖ਼ਰੀ ਵੇਲੇ ਵੀ ਉਹ ਆਪਣੇ ਹੀ ਬੱਚਿਆਂ ਨੂੰ ਤੱਕਦੇ ਰਹਿ ਜਾਣ, ਤਾਂ ਇਸ ਤੋਂ ਵੱਡਾ ਦੁੱਖ ਸ਼ਾਇਦ ਕੋਈ ਨਹੀਂ ਹੋ ਸਕਦਾ। ਤਕਨਾਲੋਜੀ ਵੀਡੀਓ ਕਾਲ ਰਾਹੀਂ ਚਿਹਰਾ ਤਾਂ ਦਿਖਾ ਸਕਦੀ ਹੈ, ਪਰ ਮੋਢੇ ਦਾ ਸਹਾਰਾ, ਹੱਥ ਦਾ ਸਪਰਸ਼ ਅਤੇ ਆਪਣੇ ਹੋਣ ਦਾ ਅਹਿਸਾਸ ਨਹੀਂ ਦੇ ਸਕਦੀ। ਇਹੀ ਉਹ ਸਵਾਲ ਹੈ ਜੋ ਇਹ ਵਾਇਰਲ ਘਟਨਾ ਅੱਜ ਪੂਰੇ ਸਮਾਜ ਦੇ ਸਾਹਮਣੇ ਛੱਡ ਰਹੀ ਹੈ। -ਕੁਲਵੰਤ ਸਿੰਘ ਗੱਗੜਪੁਰੀ 6 ਸਾਲ ਬਾਅਦ: ਕਿਵੇਂ ਜੰਮੂ-ਕਸ਼ਮੀਰ ਦੇ ਸੰਵਿਧਾਨਕ ਪੁਨਰਗਠਨ ਨੇ ਕਨੈਕਟੀਵਿਟੀ, ਵਿਕਾਸ ਅਤੇ ਨਵੇਂ ਮੌਕਿਆਂ ਦੀ ਨੀਂਹ ਰੱਖੀ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦਾ ਕਹਿਰ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਚੌਥਾ ਦਿਨ 10 ਸਾਲ ਬਾਅਦ ਹੀ ਕਿਉਂ ਜਾਗੀ ਜ਼ਮੀਰ? ਪੁਨਰ ਸੁਰਜੀਤ ਦੇ ਆਗੂਆਂ ਦਾ ਪਿੱਛਾ ਕਰ ਰਹੇ ਨੇ ਪੁਰਾਣੇ ਫ਼ੈਸਲੇ, ਇਆਲੀ ਵੀ ਕਟਿਹਰੇ ‘ਚ!