Connect with us

Punjab

ਪਟਿਆਲਾ ਦੇ ਵੈਟਨਰੀ ਪੌਲੀਕਲੀਕਿਨ ‘ਚ ਫਲਦਾਰ ਬੂਟੇ ਲਗਾਏ

Published

on

ਪਟਿਆਲਾ: ਪੰਜਾਬ ਸਰਕਾਰ ਵੱਲੋਂ 15 ਜੁਲਾਈ ਤੋਂ ਸ਼ੁਰੂ ਕੀਤੀ ਗਈ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਡਿਪਟੀ ਡਾਇਰੈਕਟਰ, ਪਸ਼ੂ-ਪਾਲਣ ਵਿਭਾਗ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਮਿਤੀ 16 ਜੁਲਾਈ ਨੂੰ ਵੈਟਰਨਰੀ ਪੌਲੀਕਲੀਨਿਕ ਪਟਿਆਲਾ ਵਿਖੇ ਫਲਦਾਰ ਅਤੇ ਮੈਡੀਕੇਟਡ ਬੂਟੇ ਲਗਾਏ ਗਏ।

ਇਸ ਮੌਕੇ ਡਾ. ਸੋਨਿੰਦਰ ਕੌਰ ਸੀਨੀਅਰ ਵੈਟਰਨਰੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਵਿਭਾਗ ਦੀਆਂ ਵੱਖ-ਵੱਖ ਪਿੰਡਾਂ ਵਿੱਚ ਹਸਪਤਾਲ/ਡਿਸਪੈਂਸਰੀਆਂ ਵਿੱਚ ਵੀ ਇਹ ਬੂਟੇ ਲਗਾਏ ਜਾ ਰਹੇ ਹਨ ਅਤੇ ਪਿਛਲੇ ਸਾਲਾਂ ਦੌਰਾਨ ਲਗਾਏ ਗਏ ਹਨ। ਬੂਟਿਆਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ਡਾ. ਰਾਜ ਕੁਮਾਰ ਗੁਪਤਾ ਵੈਟਰਨਰੀ ਅਫ਼ਸਰ, ਡਾ. ਜੀਵਨ ਗੁਪਤਾ ਵੈਟਰਨਰੀ ਅਫ਼ਸਰ, ਡਾ. ਹਸਨਦੀਪ ਸਿੰਘ ਸੋਹੀ ਵੈਟਰਨਰੀ ਅਫ਼ਸਰ, ਡਾ. ਹਰਨੀਤ ਕੌਰ ਵੈਟਰਨਰੀ ਅਫ਼ਸਰ, ਸ੍ਰ. ਬੰਤ ਸਿੰਘ, ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਉਚੇਚੇ ਤੌਰ ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਸਟਾਫ਼ ਵਿੱਚ ਮਹਾਵੀਰ ਰਬਾਰੀ, ਇੰਦਰਪਾਲ ਵਾਲੀਆ, ਹਰਬੰਸ ਸਿੰਘ, ਗੁਰਮੁਖ ਸਿੰਘ, ਸੂਰਜ ਸਿੰਘ, ਗੁਰਜੀਤ ਸਿੰਘ, ਰੀਤੂ ਰਾਣੀ ਵੀ ਮੌਕੇ ਤੇ ਮੌਜੂਦ ਸਨ।