National
PM ਮੋਦੀ ਅੱਜ ਰਹਿਣਗੇ ਤ੍ਰਿਪੁਰਾ ਦੌਰੇ ‘ਤੇ, ਕਰਨਗੇ ਦੋ ਚੋਣ ਰੈਲੀਆਂ ਨੂੰ ਸੰਬੋਧਨ, 16 ਫਰਵਰੀ ਨੂੰ ਸੂਬੇ ‘ਚ ਵੋਟਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤ੍ਰਿਪੁਰਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਦੋ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਮਾਨਿਕ ਸਾਹਾ, ਪਾਰਟੀ ਦੇ ਸੂਬਾ ਇੰਚਾਰਜ ਮਹੇਸ਼ ਸ਼ਰਮਾ ਅਤੇ ਹੋਰ ਆਗੂ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਗੇ। ਮੋਦੀ ਦੁਪਹਿਰ ਕਰੀਬ 12 ਵਜੇ ਧਲਾਈ ਜ਼ਿਲ੍ਹੇ ਦੇ ਅੰਬਾਸਾ ਵਿਖੇ ਪਹਿਲੀ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ। ਦੂਜੀ ਰੈਲੀ ਬਾਅਦ ਦੁਪਹਿਰ 3 ਵਜੇ ਗੋਮਤੀ ਤੋਂ ਸ਼ੁਰੂ ਹੋਵੇਗੀ।
ਬੀਜੇਪੀ ਸੂਤਰਾਂ ਮੁਤਾਬਕ ਪੀਐਮ ਮੋਦੀ 13 ਫਰਵਰੀ ਨੂੰ ਮੁੜ ਤ੍ਰਿਪੁਰਾ ਦਾ ਦੌਰਾ ਕਰਨਗੇ। ਤ੍ਰਿਪੁਰਾ ਦੀਆਂ 60 ਸੀਟਾਂ ‘ਤੇ 16 ਫਰਵਰੀ ਨੂੰ ਵੋਟਾਂ ਪੈਣਗੀਆਂ, ਜਦਕਿ ਮੇਘਾਲਿਆ ਅਤੇ ਨਾਗਾਲੈਂਡ ‘ਚ 27 ਫਰਵਰੀ ਨੂੰ ਵੋਟਾਂ ਪੈਣਗੀਆਂ। ਤਿੰਨੋਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 2 ਮਾਰਚ ਨੂੰ ਇੱਕੋ ਸਮੇਂ ਹੋਵੇਗੀ।
ਸ਼ਾਹ ਨੇ ਕਿਹਾ- ਕਮਿਊਨਿਸਟ ਅਪਰਾਧੀ ਹਨ ਅਤੇ ਕਾਂਗਰਸ ਭ੍ਰਿਸ਼ਟ ਹੈ
ਜਨ ਸਭਾ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ-ਕਮਿਊਨਿਸਟ ਅਪਰਾਧੀ ਹਨ ਅਤੇ ਕਾਂਗਰਸ ਭ੍ਰਿਸ਼ਟ ਹੈ। ਦੋਵਾਂ ਨੇ ਲੋਕਾਂ ਅਤੇ ਸੂਬੇ ਨਾਲ ਖਿਲਵਾੜ ਕੀਤਾ ਹੈ। ਲਗਭਗ 30 ਸਾਲਾਂ ਦੇ ਕਮਿਊਨਿਸਟ ਸ਼ਾਸਨ ਅਤੇ 15 ਸਾਲਾਂ ਦੇ ਕਾਂਗਰਸ ਸ਼ਾਸਨ ਦੇ ਪ੍ਰਭਾਵ ਦਾ ਮੁਲਾਂਕਣ ਕਰੋ ਅਤੇ ਭਾਜਪਾ ਦੇ ਪੰਜ ਸਾਲਾਂ ਦੇ ਸ਼ਾਸਨ ਨਾਲ ਤੁਲਨਾ ਕਰੋ। ਤੁਹਾਨੂੰ ਸਾਰਿਆਂ ਨੂੰ ਜਵਾਬ ਮਿਲ ਜਾਵੇਗਾ।