New Zealand
ਨਿਊਜੀਲੈਂਡ ਵਿੱਚ 9 ਅਪ੍ਰੈਲ ਨੂੰ ਪੰਜਾਬ ਦੇ ਨੋਜਵਾਨ ਦੀ ਹੋਈ ਮੌਤ

ਸੰਗਰੂਰ, 15 ਅਪ੍ਰੈਲ (ਵਿਨੋਦ ਗੋਇਲ): ਸੰਗਰੂਰ ਦੇ ਬਖੋਪੀਰ ਪਿੰਡ ਦਾ 27 ਸਾਲਾ ਲਖਬੀਰ ਸਿੰਘ, ਜੋ ਪੜ੍ਹਨ ਲਈ ਨਿਊਜ਼ੀਲੈਂਡ ਦੇ ਆਕਲੈਂਡ ਗਿਆ ਸੀ। ਜਿੱਥੇ 9 ਅਪ੍ਰੈਲ ਨੂੰ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰਕ ਮੈਂਬਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਲਾਸ਼ ਨੂੰ ਭਾਰਤ ਲਿਆਉਣ ਦੀ ਅਪੀਲ ਕਰ ਰਹੇ ਹਨ।
ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਨੂੰ ਲਾਸ਼ ਲਿਆਉਣ ਲਈ ਬੇਨਤੀ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਉਹ ਮ੍ਰਿਤਕ ਦਾ ਦੇਹ ਪੰਜਾਬ ਲਿਆਉਣ ‘ਚ ਪੁਰੀ ਮਦਦ ਕਰਨਗੇ।