Connect with us

National

ਕਾਂਗਰਸ ‘ਚ ਧੜੇਬੰਦੀ ਖਤਮ ਕਰਨ ਲਈ ਭਲਕੇ ਸੀਨੀਅਰ ਨੇਤਾਵਾਂ ਨਾਲ ਕਰਨਗੇ ਰਾਹੁਲ, ਖੜਗੇ ਬੈਠਕ

Published

on

5 AUGUST 2023: ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਹਰਿਆਣਾ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਰਨ ਲਈ ਅਤੇ ਸਾਰੀਆਂ 10 ਲੋਕ ਸਭਾ ਸੀਟਾਂ ‘ਤੇ ਚੋਣਾਂ ਲਈ ਰਣਨੀਤੀ ਬਣਾਉਣ ਲਈ ਸੋਮਵਾਰ ਨੂੰ ਦੁਪਹਿਰ 3 ਵਜੇ ਹਰਿਆਣਾ ਦੇ ਦਿੱਗਜ ਨੇਤਾਵਾਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ, ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ, ਸੂਬਾ ਪ੍ਰਧਾਨ ਚੌ. ਉਦੈਭਾਨ, ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ, ਕੁਮਾਰੀ ਸ਼ੈਲਜਾ, ਕਿਰਨ ਚੌਧਰੀ, ਕੈਪਟਨ ਅਜੈ ਯਾਦਵ, ਸਾਬਕਾ ਸੂਬਾ ਪ੍ਰਧਾਨ, ਸੀਨੀਅਰ ਵਿਧਾਇਕ ਵੀ ਸ਼ਿਰਕਤ ਕਰਨਗੇ।

ਹਰਿਆਣਾ ਕਾਂਗਰਸ ਵੱਲੋਂ 32 ਆਗੂਆਂ ਦੀ ਸੂਚੀ ਭੇਜੀ ਗਈ ਹੈ। ਜਦਕਿ ਕਈ ਆਗੂਆਂ ਨੂੰ ਦਿੱਲੀ ਹਾਈਕਮਾਂਡ ਦੇ ਵੀ ਫੋਨ ਆ ਰਹੇ ਹਨ। ਪਾਰਟੀ ਚਾਹੁੰਦੀ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਕੋਈ ਇਕ ਮੰਚ ‘ਤੇ ਆਵੇ ਅਤੇ ਲੋਕ ਸਭਾ ਚੋਣਾਂ ਲਈ ਅਜਿਹੇ ਚਿਹਰੇ ਲੱਭੇ ਜਾਣ, ਜੋ ਭਾਜਪਾ ਆਗੂਆਂ ਨੂੰ ਚੋਣਾਂ ‘ਚ ਹਰਾ ਸਕਣ।