Connect with us

Punjab

ਬਾਜ਼ਾਰ ‘ਚ ਮਰਹੂਮ ਪੰਜਾਬੀ ਗਾਇਕ ਮੂਸੇਵਾਲਾ ਦੀ ਤਸਵੀਰ ਵਾਲੀਆਂ ਵਿਕ ਰਿਹਾ ਰੱਖੜੀਆਂ

Published

on

28ਅਗਸਤ 2023:  ਜਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਹੈ। ਇਸ ਦੇ ਨਾਲ ਹੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਦੀ ਮੰਗ ਵੀ ਬਾਜ਼ਾਰਾਂ ਦੇ ਵਿਚ ਬਹੁਤ ਜਿਆਦਾ ਹੋ ਰਹੀ ਹੈ। ਕਿਉਂਕਿ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਬਜ਼ਾਰ ਵਿੱਚ ਸਜੀਆਂ ਹੋਈਆਂ ਹਨ, ਉੱਥੇ ਹੀ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਵੀ ਕਾਫੀ ਵਿਕ ਰਹੀਆਂ ਹਨ। ਸਿੱਧੂ ਦੀ ਤਸਵੀਰ ਨਾਲ ਰੱਖੜੀ ਦਾ ਕ੍ਰੇਜ਼ ਬੱਚਿਆਂ ਤੋਂ ਲੈ ਕੇ ਫੌਜੀਆਂ ਤੱਕ ਦੇਖਣ ਨੂੰ ਮਿਲ ਰਿਹਾ ਹੈ।

ਰੱਖੜੀ ‘ਤੇ ਆਪਣੇ ਚਹੇਤੇ ਗਾਇਕ ਦੀ ਤਸਵੀਰ ਪਾ ਕੇ ਪੰਜਾਬ ‘ਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਦੁਕਾਨਦਾਰ ਇਹ ਵੀ ਮੰਨ ਰਹੇ ਹਨ ਕਿ ਜਵਾਨ ਅਤੇ ਹੋਰ ਲੋਕ ਗਾਇਕ ਮੂਸੇਵਾਲਾ ਦੀ ਤਸਵੀਰ ਨਾਲ ਹੱਥਾਂ ਵਿੱਚ ਰੱਖੜੀਆਂ ਬੰਨ੍ਹ ਰਹੇ ਹਨ। ਹਾਲਾਂਕਿ ਪੰਜਾਬ ‘ਚ ਹੜ੍ਹ ਪ੍ਰਭਾਵਿਤ ਜ਼ਿਲਿਆਂ ਦੇ ਲੋਕ ਨੁਕਸਾਨ ਕਾਰਨ ਕਾਫੀ ਪ੍ਰੇਸ਼ਾਨ ਹਨ। ਲੋਕਾਂ ‘ਚ ਡਰ ਵੀ ਹੈ ਪਰ ਫੌਜੀਆਂ ‘ਚ ਬੱਚਿਆਂ ਦੀ ਖਿਡੌਣੇ ਵਰਗੀ ਰੱਖੜੀ ਅਤੇ ਸਿੱਧੂ ਮੂਸੇਵਾਲਾ ਦੀ ਰੱਖੜੀ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ।