Connect with us

Uncategorized

ਰਸ਼ਮੀ ਦੇਸਾਈ ਨੇ ਕੀਤਾ ਜੈਸਮੀਨ ਭਸੀਨ ਨੂੰ ਨਾਗਿਨ-4 ਤੋਂ ਬਾਹਰ

Published

on

09 ਮਾਰਚ : ਬਿੱਗ ਬੌਸ 13 ਦੇ ਸੀਜ਼ਨ ‘ਚ ਸੁਰਖੀਆਂ ‘ਚ ਰਹਿਣ ਵਾਲੀ ਰਸ਼ਮੀ ਦੇਸਾਈ ਹੁਣ ਨਵੇਂ ਸ਼ੋਅ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਰਸ਼ਮੀ ਦੇਸਾਈ ਪਾਵੇਂ ਬਿੱਗ ਬੌਸ ਦੀ ਵਿਨਰ ਨਹੀਂ ਰਹੀ, ਪਰ ਆਪਣੇ ਅੰਦਾਜ਼ ਤੇ ਬਿੱਗ ਬੌਸ ਵਿਚ ਗੇਮਸ ਦੇ ਨਾਲ ਉਹ ਲੋਕ ਦੇ ਦਿਲ ‘ਚ ਆਪਣੀ ਜਗਾਹ ਬਣਾਉਣ ਚ ਕਾਮਯਾਬ ਰਹੀ ਤੇ ਲੋਕਾਂ ਦਾ ਦਿਲ ਜਿੱਤ ਲਿਆ। ਹੁਣ ਖ਼ਬਰ ਆ ਰਹੀ ਹੈ ਕਿ ਜਲਦ ਹੀ ਰਸ਼ਮੀ ਦੇਸਾਈ ਨਾਗਿਨ-4 ‘ਚ ਨਜ਼ਰ ਆ ਸਕਦੀ ਹੈ, ਹਾਲਾਂਕਿ ਹੱਲੇ ਇਸਦੀ ਪੁਸ਼ਟੀ ਨਹੀਂ ਹੋਇ ਹੈ।

ਦੱਸਿਆ ਜਾ ਰਿਹਾ ਹੈ ਕਿ ਜੈਸਮੀਨ ਭਸੀਨ ਨਾਗਿਨ-4 ਤੋਂ ਬਾਹਰ ਹੋ ਚੁੱਕੀ ਹੈ ਤੇ ਜਲਦ ਹੀ ਰਸ਼ਮੀ ਦੇਸਾਈ ਉਨ੍ਹਾਂ ਦੀ ਥਾਂ ਤੇ ਨਾਗਿਨ 4 ਚ ਐਂਟਰੀ ਕਰਨ ਵਾਲੀ ਹੈ । ਜਾਣਕਾਰੀ ਮੁਤਾਬਿਕ ਰਸ਼ਮੀ ਦੇਸਾਈ ਨੇ ਸ਼ੋਅ ਲਈ ਸ਼ੂਟਿੰਗ ਸ਼ੁਰੂ ਵੀ ਕਰ ਦਿੱਤੀ ਹੈ।

ਬਿਗ ਬੌਸ ਤੋਂ ਬਾਅਦ ਰਸ਼ਮੀ ਜੇ ਸ਼ੋਅ ‘ਚ ਨਜ਼ਰ ਆਉਂਦੀ ਹੈ ਤਾਂ ਉਨ੍ਹਾਂ ਲਈ ਇਹ ਵਧੀਆ ਸ਼ੁਰੂਆਤ ਹੈ। ਨਾਲ ਹੀ ਇਹ ਵੀ ਦੇਖਣਾ ਮਜ਼ੇਦਾਰ ਹੋਵੇਗਾ ਕਿ ਰੇਸ਼ਮੀ ਜੈਸਮੀਨ ਦਾ ਕਿਰਦਾਰ ਕਿੰਨੇ ਵਧੀਆ ਢੰਗ ਨਾਲ ਨਿਭਾਉਂਦੀ ਹੈ , ਨਿਭਾ ਪਾਊਗੀ ਵੀ ਜਾਂ ਨਹੀਂ ? ਇਸਦਾ ਤਾਂ ਪਤਾ ਸ਼ੋ ਵੇਖਣ ਤੋਂ ਬਾਅਦ ਚਲੁਗਾ।