Connect with us

National

ਰਾਂਚੀ ‘ਚ ਸਕੂਲ ਬੱਸ ਪਲਟੀ ,15 ਬੱਚੇ ਜ਼ਖਮੀ

Published

on

JHARKHAND: ਰਾਂਚੀ ਵਿੱਚ ਸ਼ਨੀਵਾਰ ਯਾਨੀ 27 ਅਪ੍ਰੈਲ ਨੂੰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸਕੂਲ ਬੱਸ ਪਲਟਣ ਕਾਰਨ 15 ਬੱਚੇ ਜ਼ਖ਼ਮੀ ਹੋ ਗਏ। ਇਹ ਘਟਨਾ ਮੰਡੇਰ ਸਥਿਤ ਸੇਂਟ ਮਾਰੀਆ ਸਕੂਲ ਨੇੜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਵਿੱਚ ਕੁੱਲ 30 ਬੱਚੇ ਸਵਾਰ ਸਨ। ਜ਼ਖਮੀ ਬੱਚਿਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਇਸ ਘਟਨਾ ਸਬੰਧੀ ਮੰਡੇਰ ਥਾਣਾ ਇੰਚਾਰਜ ਰਾਹੁਲ ਕੁਮਾਰ ਨੇ ਦੱਸਿਆ ਕਿ ਬੱਸ ਹਾਦਸੇ ਵਿੱਚ 15 ਦੇ ਕਰੀਬ ਬੱਚੇ ਜ਼ਖ਼ਮੀ ਹੋ ਗਏ। ਸਾਰੇ ਨੇੜੇ ਦੇ ਮਿਸ਼ਨ ਹਸਪਤਾਲ ਵਿੱਚ ਨਿਗਰਾਨੀ ਹੇਠ ਹਨ। ਇੱਕ ਬੱਚੇ ਦੇ ਸਿਰ ਵਿੱਚ ਸੱਟ ਲੱਗੀ ਹੈ ਅਤੇ ਉਸ ਦਾ ਸੀਟੀ ਸਕੈਨ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਇਸ ਘਟਨਾ ਸਬੰਧੀ ਬੱਚੇ ਦੇ ਮਾਪਿਆਂ ਦਾ ਦੋਸ਼ ਹੈ ਕਿ ਬੱਸ ਦੀ ਰਫ਼ਤਾਰ ਤੇਜ਼ ਸੀ ਅਤੇ ਹਾਦਸੇ ਸਮੇਂ ਡਰਾਈਵਰ ਫ਼ੋਨ ‘ਤੇ ਗੱਲ ਕਰ ਰਿਹਾ ਸੀ। ਇਸ ਕਾਰਨ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।