Uncategorized
ਦੂਜਾ ਭਾਰਤੀ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਯਾਤਰਾ ਲਈ ਹੋਇਆ ਰਵਾਨਾ
ਬੁੱਧਵਾਰ,25 ਜੂਨ ਨੂੰ ਸ਼ੁਭਾਂਸ਼ੂ ਸ਼ੁਕਲਾ ਤਿੰਨ ਹੋਰ ਪੁਲਾੜ ਯਾਤਰੀਆਂ ਦੇ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਲਈ ਰਵਾਨਾ ਹੋ ਗਏ ਹਨ । ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਦੌਰਾ ਕਰਨ ਵਾਲੇ ਸ਼ੁਭਾਂਸ਼ੂ ਸ਼ੁਕਲਾ ਦੂਜੇ ਭਾਰਤੀ ਪੁਲਾੜ ਯਾਤਰੀ ਬਣੇ।
41 ਸਾਲ ਪਹਿਲਾਂ, ਭਾਰਤ ਦੇ ਰਾਕੇਸ਼ ਸ਼ਰਮਾ 1984 ਵਿੱਚ ਪੁਲਾੜ ਦੀ ਯਾਤਰਾ ਲਈ ਗਏ ਸੀ। ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ ਲਈ ਰਵਾਨਾ ਹੋ ਕੇ ਇਤਿਹਾਸ ਰਚਿਆ ਹੈ ।
ਇਹ ਮਿਸ਼ਨ ਨਾ ਸਿਰਫ਼ ਸ਼ੁਭਾਂਸ਼ੂ ਲਈ ਸਗੋਂ ਭਾਰਤ ਦੇ ਪੂਰੇ ਪੁਲਾੜ ਪ੍ਰੋਗਰਾਮ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ, ਖਾਸ ਕਰਕੇ 2027 ‘ਚ ਹੋਣ ਵਾਲੇ ਗਗਨਯਾਨ ਮਿਸ਼ਨ ਦੇ ਸੰਦਰਭ ਵਿਚ। ਸ਼ੁਭਾਂਸ਼ੂ ਸ਼ੁਕਲਾ ਦੇ ਯਤਨਾਂ ਨਾਲ ਭਾਰਤ ਨੂੰ ਉੱਨਤ ਪੁਲਾੜ ਸਿਖਲਾਈ, ਅੰਤਰਰਾਸ਼ਟਰੀ ਸਹਿਯੋਗ ਅਤੇ ਪੁਲਾੜ ਖੋਜ ਦੇ ਖੇਤਰ ‘ਚ ਵਿਆਪਕ ਲਾਭ ਮਿਲਣ ਦੀ ਉਮੀਦ ਹੈ। ਉਹ 1984 ‘ਚ ਰਾਕੇਸ਼ ਸ਼ਰਮਾ ਤੋਂ ਬਾਅਦ ਇਸ ਕਿਸਮ ਦੇ ਮਿਸ਼ਨ ‘ਤੇ ਪੁਲਾੜ ਦੀ ਯਾਤਰਾ ਕਰਨ ਵਾਲੇ ਦੂਜੇ ਭਾਰਤੀ ਹਨ।
