Uncategorized
ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ ਹੋਇਆ ਹਸਪਤਾਲ ‘ਚੋਂ ਫਰਾਰ

5 ਮਾਰਚ- ਕੋਰੋਨਾ ਵਾਇਰਸ ਨੇ ਹਰ ਥਾਂ ਦਹਿਸ਼ਤ ਫੈਲਾਈ ਹੋਈ ਹੈ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਨੇ ਹੁਣ ਪੰਜਾਬ ‘ਚ ਵੀ ਦਸਤਕ ਦੇ ਦਿੱਤੀ ਹੈ। ਇਸ ਵਾਇਰਸ ਦਾ ਸ਼ੱਕੀ ਮਰੀਜ਼ ਫਿਰੋਜ਼ਪੁਰ ‘ਚ ਮਿਲਿਆ। ਪਰ ਇਸ ਮਰੀਜ ਨੇ ਹਸਪਤਾਲ ‘ਚ ਇਲਾਜ ਨਹੀਂ ਕਰਵਾਇਆ। ਇਲਾਜ ਦੌਰਾਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਤੋਂ ਇਹ ਮਰੀਜ ਭੱਜ ਗਿਆ। ਜਿਸ ਨੂੰ ਡਾਕਟਰਾਂ ਵੱਲੋਂ ਦੋ ਵਾਰ ਘੇਰਨ ਦੀ ਕੋਸ਼ਿਸ਼ ਕੀਤੀ ਗਈ

ਪਰ ਉਹ ਮੌਕੇ ਤੋਂ ਫਰਾਰ ਹੋ ਗਿਆ । ਜਿਸ ਕਾਰਨ ਸਭ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਈ। ਕਾਰਜਕਾਰੀ ਐਸ.ਐਮ.ਓ ਡਾਕਟਰ ਗੁਰਮੇਜ ਗੁਰਾਇਆ ਨੇ ਦੱਸਿਆ ਕਿ ਪਿੰਡ ਭਾਲਾ ਦਾ ਵਾਸੀ ਬਲਜੀਤ ਸਿੰਘ ਨਾਮੀ ਵਿਅਕਤੀ ਖੰਘ ਜ਼ੁਕਾਮ ਆਦਿ ਤੋਂ ਪੀੜਤ ਸੀ। ਜੋ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦਾ ਸ਼ੱਕੀ ਮਰੀਜ਼ ਹੈ। ਉਹ ਦੁਬਈ ਤੋਂ ਕੁੱਝ ਦਿਨ ਪਹਿਲਾਂ ਹੀ ਆਇਆ ਸੀ ਤੇ ਬਿਮਾਰ ਹੋ ਗਿਆ। ਜਿਸ ਦਾ ਇਲਾਜ ਕੀਤਾ ਜਾਣਾ ਸੀ ਪਰ ਉਹ ਫ਼ਰਾਰ ਹੋ ਗਿਆ । ਜਿਸ ਦੀ ਭਾਲ ਕੀਤੀ ਜਾ ਰਹੀ ਹੈ।