Connect with us

Punjab

ਪਿੰਡ ਮੋਹਲਗੜ੍ਹ ਦੇ ਗੁਰਦੁਆਰਾ ਸਾਹਿਬ ‘ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

Published

on

ਪਟਿਆਲਾ 20 ਅਕਤੂਬਰ 2023: ਦੇਵੀਗੜ੍ਹ ਦੇ ਪਿੰਡ ਮੋਹਲਗੜ੍ਹ ਵਿਖੇ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਹੈ। ਵੀਰਵਾਰ ਦੇਰ ਸ਼ਾਮ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਿੰਡ ਮੋਹਲਗੜ੍ਹ ਦੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦਾ ਪਤਾ ਲੱਗਣ ‘ਤੇ ਕਿਸੇ ਵਿਅਕਤੀ ਵੱਲੋਂ ਅਨਾਊਂਸਮੈਂਟ ਕਰਨ ਉਪਰੰਤ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ।

ਦੇਰ ਰਾਤ ਤੱਕ ਪੁਲਸ ਦੇ ਉੱਚ ਅਧਿਕਾਰੀ ਪਿੰਡ ਮੋਹਲਗੜ੍ਹ ‘ਚ ਪਹੁੰਚ ਕੇ ਘਟਨਾ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰਦੇ ਰਹੇ ਅਤੇ ਗੁਰੂ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ। ਬੇਅਦਬੀ ਦੀ ਇਹ ਵੱਡੀ ਘਟਨਾ ਵਾਪਰਨ ‘ਤੇ ਪੂਰੇ ਇਲਾਕੇ ‘ਚ ਗੁੱਸੇ ਅਤੇ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਮੰਦਬੁੱਧੀ ਮੁੰਡੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।