Punjab
ਸ਼ੁਕਰਾਨਾ ਯਾਤਰਾ ਦੀ ਹੋਈ ਸ਼ੁਰੂਆਤ
CM ਮਾਨ ਦੀ ‘ਸ਼ੁਕਰਾਨਾ ਯਾਤਰਾ’ ਦਾ ਸ਼ਡਿਊਲ ਤੈਅ ਹੋ ਗਿਆ ਹੈ। ਸ਼ੁਕਰਾਨਾ ਯਾਤਰਾ’ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੁਕਰਾਨਾ ਯਾਤਰਾ ਦੀ ਸ਼ੁਰੁਆਤ ਸਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਹੋਈ ਹੈ। CM ਭਗਵੰਤ ਮਾਨ ਨੇ ਨਤਮਸਤਕ ਹੋ ਕੇ ਸ਼ੁਰੁਆਤ ਕੀਤੀ।
6 ਤੋਂ 9 ਮਈ ਤੱਕ ਪੰਜਾਬ ਭਰ ‘ਚ ‘ਸ਼ੁਕਰਾਨਾ ਯਾਤਰਾ’ਕੱਢੀ ਜਾਵੇਗੀ।
“ਸ਼ੁਕਰਾਨਾ ਯਾਤਰਾ” ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਲਾਗੂ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।
ਯਾਤਰਾ ਦੇ ਪਹਿਲੇ ਦਿਨ ਉਹ ਸ੍ਰੀ ਆਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਆਰੰਭ ਕਰਨਗੇ।
ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ੁਕਰਾਨਾ ਯਾਤਰਾ ਰੋਪੜ, ਬਲਾਚੌਰ, ਬੰਗਾ, ਫਗਵਾੜਾ ਤੋਂ ਹੋ ਕੇ ਲੰਘੇਗੀ।
ਦੂਜੇ ਦਿਨ ਇਹ ਯਾਤਰਾ ਬਾਬਾ ਬਕਾਲਾ, ਅੰਮ੍ਰਿਤਸਰ, ਤਰਨਤਾਰਨ, ਜ਼ੀਰਾ, ਫਰੀਦਕੋਟ, ਕੋਟਕਪੂਰਾ ਸਮੇਤ ਜਲੰਧਰ ਤੋਂ ਹੁੰਦੀ ਹੋਈ ਯਾਤਰਾ ਕਰੇਗੀ।
ਤੀਸਰੇ ਦਿਨ ਉਹ ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ, ਬਰਨਾਲਾ, ਸੁਨਾਮ ਵਿਖੇ ਸ਼ੁਕਰਾਨੇ ਵਜੋਂ ਅਰਦਾਸ ਕਰਨਗੇ।
ਸੂਬਾ ਸਰਕਾਰ ਨੇ 6 ਤੋਂ 9 ਮਈ ਤੱਕ ਸੂਬੇ ਭਰ ਵਿੱਚ ਕੱਢੀ ਜਾਣ ਵਾਲੀ ਚਾਰ ਦਿਨਾਂ ‘ਸ਼ੁਕਰਾਣਾ ਯਾਤਰਾ’ ਲਈ ਮਿੰਟ-ਟੂ-ਮਿੰਟ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ, ਸਰਕਾਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ (ਸੋਧ) ਐਕਟ, 2026 ਦੇ ਪਾਸ ਹੋਣ ਲਈ ਪਰਮਾਤਮਾ ਦਾ ਧੰਨਵਾਦ ਕਰਨ ਅਤੇ ਇਸ ਲਈ ਸਮਰਥਨ ਪ੍ਰਾਪਤ ਕਰਨ ਦਾ ਇਰਾਦਾ ਰੱਖਦੀ ਹੈ।
