Connect with us

National

ਤੜਕੇ-ਤੜਕੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਉਤਰਾਖੰਡ ਦੀ ਧਰਤੀ

Published

on

ਉਤਰਾਖੰਡ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਪਤਾ ਲੱਗਿਆ ਹੈ ਕਿ ਸਵੇਰੇ 7:25 ਵਜੇ ਭੂਚਾਲ ਆਇਆ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.5 ਮਾਪੀ ਗਈ। ਇਸ ਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਭੂਚਾਲ ਦਾ ਕੇਂਦਰ ਬਾਗੇਸ਼ਵਰ ਸੀ।ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕਿਆਂ ਤੋਂ ਡਰਦੇ ਹੋਏ, ਲੋਕ ਠੰਢ ਦੇ ਬਾਵਜੂਦ ਆਪਣੇ ਘਰਾਂ ਤੋਂ ਬਾਹਰ ਆ ਗਏ।

ਦੂਜੇ ਪਾਸੇ ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਬਾਗੇਸ਼ਵਰ ਵਿੱਚ ਸੀ। ਜਿੱਥੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਹੋਣ ਕਾਰਨ, ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਭੂਚਾਲ ਦਾ ਪ੍ਰਭਾਵ 174 ਕਿਲੋਮੀਟਰ ਦੂਰ ਰਿਸ਼ੀਕੇਸ਼ ਅਤੇ 183 ਕਿਲੋਮੀਟਰ ਦੂਰ ਹਰਿਦੁਆਰ ਤੱਕ ਮਹਿਸੂਸ ਕੀਤਾ ਗਿਆ।