Connect with us

General

ਸਾਲ 2021 ਦਾ ਆਖਰੀ ਸੂਰਜ ਗ੍ਰਹਿਣ

Published

on

ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਣ ਨੂੰ ਇੱਕ ਅਸ਼ੁਭ ਘਟਨਾ ਮੰਨਿਆ ਜਾਂਦਾ ਹੈ। ਇਸ ਕਾਰਨ ਗ੍ਰਹਿਣ ਦੌਰਾਨ ਪੂਜਾ ਅਤੇ ਸ਼ੁਭ ਕੰਮ ਨਹੀਂ ਕੀਤੇ ਜਾਂਦੇ ਹਨ। ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਸੂਰਜ ਗ੍ਰਹਿਣ ਦੇ ਦੌਰਾਨ ਸੂਰਜ ਪੀੜਤ ਹੋ ਜਾਂਦੇ ਹਨ, ਜਿਸ ਕਾਰਨ ਸੂਰਜ ਦੀ ਸ਼ੁਭ ਅਵਸਥਾ ਘੱਟ ਜਾਂਦੀ ਹੈ। ਇਸ ਦੌਰਾਨ ਕੁਝ ਖਾਸ ਨਿਯਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਮਾਰਗਸ਼ੀਰਸ਼ਾ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਮੱਸਿਆ ਦੀ ਤਰੀਖ ਹੈ। ਇਸ ਵਾਰ ਸਕਾਰਪੀਓ ਵਿੱਚ ਸੂਰਜ ਗ੍ਰਹਿਣ ਹੈ।

ਸੂਰਜ ਗ੍ਰਹਿਣ ਨਾਲ ਜੁੜੀਆਂ ਖਾਸ ਗੱਲਾਂ- ਸੂਰਜ ਗ੍ਰਹਿਣ ਭਾਰਤੀ ਜੋਤਿਸ਼ ਦੇ ਮੁਤਾਬਿਕ ਗ੍ਰਹਿਣ ਨੂੰ ਮਹੱਤਵਪੂਰਨ ਕਿਹਾ ਜਾਂਦਾ ਹੈ। ਇਸ ਨੂੰ ਇੱਕ ਅਸ਼ੁੱਭ ਘਟਨਾ ਵਜੋਂ ਦੇਖਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੂਰਜ ਗ੍ਰਹਿਣ ਦਾ ਵੱਖ-ਵੱਖ ਰਾਸ਼ੀਆਂ ਅਤੇ ਸਾਰੇ ਮਨੁੱਖਾਂ ‘ਤੇ ਪ੍ਰਭਾਵ ਪੈਂਦਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ, 12 ਰਾਸ਼ੀਆਂ ‘ਤੇ ਗ੍ਰਹਿਣ ਦੇ ਘੱਟ ਜਾਂ ਜਿਆਦਾ ਮਾੜੇ ਪ੍ਰਭਾਵ ਪੈ ਸਕਦਾ ਹੈ।

ਇਹ ਗ੍ਰਹਿਣ ਸਵੇਰੇ 10 ਵਜ ਕੇ 59 ‘ਤੇ ਸ਼ੁਰੂ ਹੋਵੇਗਾ, ਜੋ ਦੁਪਹਿਰ 3 ਵਜ ਕੇ 07 ਮਿੰਟ ‘ਤੇ ਸਮਾਪਤ ਹੋਵੇਗਾ। ਇਹ ਸੂਰਜ ਗ੍ਰਹਿਣ ਪੂਰਨ ਸੂਰਜ ਗ੍ਰਹਿਣ ਹੋਵੇਗਾ। ਸੂਰਜ ਗ੍ਰਹਿਣ ਇੱਕ ਮਹੱਤਵਪੂਰਨ ਖਗੋਲੀ ਘਟਨਾ ਹੈ। ਇਸ ਦਾ ਪ੍ਰਤੱਖ ਅਤੇ ਅਸਿੱਧਾ ਪ੍ਰਭਾਵ ਕੁਦਰਤ, ਜਾਨਵਰਾਂ ਅਤੇ ਮਨੁੱਖਾਂ ਉੱਤੇ ਵੀ ਪੈਂਦਾ ਹੈ। ਇਹੀ ਕਾਰਨ ਹੈ ਕਿ ਜੋਤਸ਼ੀ ਗ੍ਰਹਿਣ ਦੇ ਸਮੇਂ ਦੌਰਾਨ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਹਨ।

ਪਰ ਭਾਰਤ ਵਿਚ ਕੇਵਲ ਗ੍ਰਹਿਣ ਦੀ ਛਾਂ ਹੋਣ ਕਾਰਨ ਸੂਤਕ ਜਾਇਜ਼ ਨਹੀਂ ਹੋਵੇਗਾ। ਪਰ ਪੂਜਾਪਾਠ ਸਮੇਤ ਕਈ ਪਾਬੰਦੀਆਂ ਹੋਣਗੀਆਂ। ਧਾਰਮਿਕ ਮਾਨਤਾ ਦੇ ਅਨੁਸਾਰ, ਗ੍ਰਹਿਣ ਦੌਰਾਨ ਕਿਸੇ ਵੀ ਸ਼ੁਭ ਕੰਮ ਅਤੇ ਪੂਜਾ ਦੀ ਮਨਾਹੀ ਹੈ। ਜਿੱਥੇ ਗ੍ਰਹਿਣ ਹੁੰਦਾ ਹੈ ਉੱਥੇ ਮੰਦਰ ਵੀ ਬੰਦ ਕਰ ਦਿੱਤੇ ਜਾਂਦੇ ਹਨ। ਗ੍ਰਹਿਣ ਦੇ ਅੰਤ ਵਿੱਚ ਦਰਵਾਜ਼ੇ ਵਿਧੀ ਮੁਤਾਬਿਕ ਸ਼ੁੱਧਤਾ ਤੋਂ ਬਾਅਦ ਹੀ ਖੋਲ੍ਹੇ ਜਾਂਦੇ ਹਨ। ਇਸ ਦੌਰਾਨ ਘਰਾਂ ‘ਚ ਵੀ ਪੂਜਾ ਨਹੀਂ ਕੀਤੀ ਜਾਂਦੀ।


ਸੂਰਜ ਗ੍ਰਹਿਣ ਜੋ ਅੰਟਾਰਕਟਿਕਾ, ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਦੱਖਣੀ ਅਮਰੀਕਾ ਵਿੱਚ ਦਿਖਾਈ ਦੇਵੇਗਾ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦੇਖਿਆ ਜਾ ਸਕੇਗਾ। ਜੋਤਿਸ਼ ਸ਼ਾਸਤਰ ਅਨੁਸਾਰ ਬੇਸ਼ਕ ਗ੍ਰਹਿਣ ਵਿੱਚ ਵੀ ਸੂਤਕ ਦੇ ਨਿਯਮਾਂ ਦਾ ਪਾਲਣ ਨਹੀਂ ਹੋਵੇਗਾ। ਪਰ ਸੂਰਜ ਗ੍ਰਹਿਣ ਦਾ ਕੁਝ ਪ੍ਰਭਾਵ ਜ਼ਰੂਰ ਹੁੰਦਾ ਹੈ। ਇਸ ਲਈ ਸੂਰਜ ਗ੍ਰਹਿਣ ਦੌਰਾਨ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਜੀਵੈ –
ਸੂਰਜ ਗ੍ਰਹਿਣ ਖਤਮ ਹੋਣ ’ਤੇ ਸ਼ੁੱਧ ਜਲ ਨਾਲ ਨਹਾ ਕੇ ਹੀ ਕੋਈ ਕੰਮ ਕੀਤਾ ਜਾਵੇ
ਗ੍ਰਹਿਣ ਦੇ ਸਮੇਂ ਇਸ਼ਟ ਦੇਵਤਾ ਦਾ ਧਿਆਨ ਅਤੇ ਮੰਤਰ ਦਾ ਜਾਪ ਜਰੂਰੀ ਹੈ
ਸੂਰਜ ਗ੍ਰਹਿਣ ਤੋਂ ਬਾਅਦ ਧਾਤੂ ਦਾ ਦਾਨ ਖਾਸਤੌਰ ਤੇ ਪੀਤਲ ਦਾਨ ਪੁੰਨ ਦਿੰਦਾ ਹੈ।
ਗ੍ਰਹਿਣ ਨਾਲ ਬਣੇ ਭੋਜਨ, ਰੱਖੇ ਪਾਣੀ ਨੂੰ ਹਟਾ ਦੇਵੋ ਤਾਜਾ ਭੋਜਣ ਹੀ ਖਾਓ।
ਗ੍ਰਹਿਣ ਤੋਂ ਬਾਅਦ ਗਾਂ ਨੂੰ ਘਾਹ, ਪੰਛੀਆਂ ਨੂੰ ਦਾਣਾ, ਗਰੀਬਾਂ ਨੂੰ ਕਪੜੇ ਦਾਣ ਕਰੋ।


ਸੂਰਜ ਗ੍ਰਹਿਣ ਚ ਕੀ ਨਾ ਕਰੋ-


ਗਰਭਵਤੀ ਮਹਿਲਾਵਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ।
ਗ੍ਰਹਿਣ ਦੌਰਾਨ ਸੌਣਾ ਨਹੀਂ ਚਾਹੀਦਾ, ਸੌਣ ਵਾਲਾ ਵਿਅਕਤੀ ਰੋਗੀ ਹੋ ਜਾਂਦਾ ਹੈ।
ਗ੍ਰਹਿਣ ਦੇ ਪੂਰੇ ਸਮੇਂ ਦੌਰਾਨ ਖਾਣਾ ਪਕਾਉਣ ਜਾਂ ਖਾਣ ਦੀ ਵੀ ਮਨਾਹੀ ਹੈ।