International
ਕੈਨੇਡਾ ਵਿੱਚ ਸਿੱਖ ਬੁਕੱਮ ਸਿੰਘ ਦੇ ਨਾਮ ‘ਤੇ ਜਨਵਰੀ 2021 ‘ਚ ਸ਼ੁਰੂ ਹੋਵੇਗਾ ਸਕੂਲ
ਕੈਨੇਡਾ ਦੀ ਫੌਜ ਵੱਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂਅ ‘ਤੇ ਬਣਿਆ ਬਰੈਂਪਟਨ ਦੇ ਪੀਲ ਇਲਾਕੇ ਦਾ ਸਕੂਲ ਖੋਲ੍ਹਣ ਚ ਕੋਰੋਨਾ ਕਾਰਨ ਦੇਰੀ ਹੋ ਰਹੀ ਹੈ। ਇਹ ਸਕੂਲ ਸਤੰਬਰ 2020 ਵਿੱਚ ਸ਼ੁਰੂ ਹੋਣਾ ਸੀ ਪਰ ਹੁਣ ਇਹ ਸਕੂਲ ਜਨਵਰੀ 2021 ‘ਚ ਸ਼ੁਰੂ ਕੀਤਾ ਜਾਵੇਗਾ। ਇਹ ਸਕੂਲ ਕਿੰਡਰ ਗਾਰਡਨ ਤੋਂ ਲੈ ਕੇ ਅੱਠਵੀਂ ਗਰੇਡ-ਏ ਤੱਕ ਹੋਵੇਗਾ।

ਬਰੈਂਪਟਨ, 18 ਅਗਸਤ : ਕੈਨੇਡਾ ਦੀ ਫੌਜ ਵੱਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂਅ \’ਤੇ ਬਣਿਆ ਬਰੈਂਪਟਨ ਦੇ ਪੀਲ ਇਲਾਕੇ ਦਾ ਸਕੂਲ ਖੋਲ੍ਹਣ ਚ ਕੋਰੋਨਾ ਕਾਰਨ ਦੇਰੀ ਹੋ ਰਹੀ ਹੈ। ਇਹ ਸਕੂਲ ਸਤੰਬਰ 2020 ਵਿੱਚ ਸ਼ੁਰੂ ਹੋਣਾ ਸੀ ਪਰ ਹੁਣ ਇਹ ਸਕੂਲ ਜਨਵਰੀ 2021 \’ਚ ਸ਼ੁਰੂ ਕੀਤਾ ਜਾਵੇਗਾ। ਇਹ ਸਕੂਲ ਕਿੰਡਰ ਗਾਰਡਨ ਤੋਂ ਲੈ ਕੇ ਅੱਠਵੀਂ ਗਰੇਡ-ਏ ਤੱਕ ਹੋਵੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਬੁੱਕਮ ਸਿੰਘ ਪੰਜਾਬ ਦੇ ਮਾਹਿਲਪੁਰ ਇਲਾਕੇ ਨਾਲ ਸਬੰਧ ਰੱਖਦੇ ਨੇ ਅਤੇ ਉਹ ਕੈਨੇਡਾ ਦੀ ਫੌਜ \’ਚ ਸਿਪਾਹੀ ਜਾਂ ਪ੍ਰਾਈਵੇਟ ਵਜੋਂ ਸ਼ਾਮਿਲ ਹੋਏ ਸਨ। ਪਹਿਲੇ ਵਿਸ਼ਵ ਯੁੱਧ ਦੌਰਾਨ ਕੁੱਲ 9 ਸਿੱਖ ਫੌਜੀਆਂ ਨੇ ਕੈਨੇਡਾ ਵੱਲੋਂ ਜੰਗ ਲੜੀ ਸੀ ਅਤੇ ਬੁੱਕਮ ਸਿੰਘ ਉਨ੍ਹਾਂ 9 ਸਿੱਖ ਫੌਜੀਆਂ ਵਿੱਚੋਂ ਪਹਿਲੇ ਸਿੱਖ ਸਨ ਜੋ ਫੌਜ \’ਚ ਭਰਤੀ ਹੋ ਕੇ ਪਹਿਲੇ ਵਿਸ਼ਵ ਯੁੱਧ \’ਚ ਕੈਨੇਡਾ ਵੱਲੋਂ ਲੜੇ ਸਨ।
ਬੁੱਕਮ ਸਿੰਘ ਦੀ ਉਮਰ ਸਿਰਫ 14 ਸਾਲ ਦੀ ਸੀ ਜਦੋਂ ਉਹ ਕੈਨੇਡਾ \’ਚ ਕੰਮ ਦੀ ਭਾਲ \’ਚ ਪਹਿਲੀ ਵਾਰ ਵੈਨਕੂਵਰ ਪਹੁੰਚੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਫੌਜ \’ਚ ਭਰਤੀ ਲਈ ਅਤੇ ਕੈਨੇਡਾ ਵੱਲੋਂ ਪਹਿਲੇ ਵਿਸ਼ਵ ਯੁੱਧ \’ਚ ਭਾਗ ਲਿਆ।
Continue Reading