International
ਅਮਰੀਕਾ ਦੀਆਂ ਮੈਕਸੀਕੋ ਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ਰਹਿਣਗੀਆਂ ਬੰਦ
ਮੈਕਸੀਕੋ ਤੇ ਕੈਨੇਡਾ ਨਾਲ ਲੱਗਦੀਆਂ ਅਮਰੀਕਾ ਦੀਆਂ ਸਰਹੱਦਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਘੱਟੋ ਘੱਟ ਇੱਕ ਹੋਰ ਮਹੀਨੇ ਲਈ ਸਾਰੀਆਂ ਗੈਰ-ਜ਼ਰੂਰੀ ਯਾਤਰਾਵਾਂ ਲਈ ਬੰਦ ਰੱਖਿਆ ਜਾਵੇਗਾ। ਮਾਰਚ 2020 ਤੋਂ ਲਾਗੂ ਇਹਨਾਂ ਪਾਬੰਦੀਆਂ ਵਿੱਚ ਵਾਧੇ ਦੀ ਘੋਸ਼ਣਾ ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਟਵਿੱਟਰ ‘ਤੇ ਕੀਤੀ। ਡੀ ਐੱਚ ਐੱਸ ਨੇ ਆਪਣੀ ਘੋਸ਼ਣਾ ਵਿੱਚ ਦੱਸਿਆ ਕਿ ਕੋਵਿਡ-19 ਦੇ ਫੈਲਣ ਨੂੰ ਘਟਾਉਣ ਲਈ, ਅਮਰੀਕਾ 21 ਜੁਲਾਈ ਤੱਕ ਗੈਰ ਜ਼ਰੂਰੀ ਯਾਤਰਾ ਸੰਬੰਧੀ ਕੈਨੇਡਾ ਅਤੇ ਮੈਕਸੀਕੋ ਸਰਹੱਦ ਨਾਲ ਪਾਬੰਦੀਆਂ ਨੂੰ ਵਧਾ ਰਿਹਾ ਹੈ, ਜਦਕਿ ਜ਼ਰੂਰੀ ਵਪਾਰ ਅਤੇ ਯਾਤਰਾ ਲਈ ਪਹੁੰਚ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸਦੇ ਇਲਾਵਾ ਏਜੰਸੀ ਅਨੁਸਾਰ ਅਮਰੀਕੀ ਅਧਿਕਾਰੀ ਦੋਵੇਂ ਸਰਹੱਦੀ ਦੇਸ਼ਾਂ ਦੇ ਅਧਿਕਾਰੀਆਂ ਨਾਲ ਦੁਬਾਰਾ ਸਰਹੱਦੀ ਰਣਨੀਤੀਆਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ। ਪਿਛਲੇ ਹਫਤੇ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਸੀ ਕਿ 75% ਕੈਨੇਡੀਅਨਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਪਹਿਲੀ ਅਤੇ 20 ਪ੍ਰਤੀਸ਼ਤ ਲੋਕਾਂ ਨੂੰ ਪੂਰੀ ਖੁਰਾਕ ਮਿਲਣ ਤੱਕ ਸਰਹੱਦ ਬੰਦ ਰਹੇਗੀ।