Punjab
ਆਮ ਆਦਮੀ ਪਾਰਟੀ ਦੀ ਹਵਾ ਨਿਕਲ ਰਹੀ ਹੈ

ਵਿਧਾਨ ਸਭਾ ਹਲਕਾ ਕਾਦੀਆ ਚ ਕਾਂਗਰਸ ਪਾਰਟੀ ਵਲੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਚੋਣ ਮੈਦਾਨ ਚ ਹਨ ਅਤੇ ਅਕਾਲੀ ਦਲ ਪਾਰਟੀ ਨੇ ਬਾਜਵਾ ਦੇ ਮੁਕਾਬਲੇ ਚ ਗੁਰਇਕਬਾਲ ਸਿੰਘ ਮਾਹਲ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਅਤੇ ਉਹਨਾਂ ਵਲੋਂ ਪਿੰਡ ਪਿੰਡ ਜਾ ਅਕਾਲੀ ਦਲ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਅੱਜ ਕਿਸੇ ਨਾਲ ਨਹੀਂ ਹੈ ਕਿਉਕਿ ਉਹ ਲੋਕਾਂ ਚ ਹਨ ਅਤੇ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ
ਕਿ ਹਲਕੇ ਦੇ ਭਲੇ ਲਈ ਕਿਸ ਦਾ ਸਮਰਥਨ ਕਰਨਾ ਹੈ ਕਿਉਕਿ ਹਲਕਾ ਕਾਦੀਆ ਚ ਪਿਛਲੇ ਸਾਲਾਂ ਚ ਕੋਈ ਵਿਕਾਸ ਨਹੀਂ ਹੋਇਆ ਅਤੇ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਅੱਜ ਬੇਰੋਜਗਾਰੀ ਵੱਡਾ ਮੁਦਾ ਹੈ | ਉਥੇ ਹੀ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਬਾਰੇ ਟਿਪਣੀ ਕਰਦੇ ਮਾਹਲ ਨੇ ਕਿਹਾ ਕਿ ਉਹ ਮੁਖ ਮੰਤਰੀ ਦਾ ਸੁਪਨਾ ਵੇਖ ਰਹੇ ਹਨ ਜਦਕਿ ਪਹਿਲਾਂ ਜਦ ਉਹਨਾਂ ਦਾ ਨੰਬਰ ਸੀ ਉਦੋਂ ਪਾਰਟੀ ਨੇ ਪਿੱਛੇ ਕਰ ਦਿੱਤਾ ਇਸ ਦੇ ਨਾਲ ਹੀ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉਸ ਦੀ ਹਵਾ ਨਿਕਲ ਰਹੀ ਹੈ ਅਤੇ ਚੋਣਾਂ ਵਾਲੇ ਦਿਨ ਤਕ ਗੁਬਾਰੇ ਵਾਂਗ ਉਡ ਜਾਵੇਗੀ |