Punjab
24 ਅਪ੍ਰੈਲ ਨੂੰ ਪੰਜਾਬ ‘ਚ ਮੁੜ ਹੋਵੇਗਾ BLACKOUT
24 ਅਪ੍ਰੈਲ ਨੂੰ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬਲੈਕਆਉਟ ਹੋਣ ਜਾ ਰਿਹਾ ਹੈ। ਸੂਬੇ ਭਰ ਵਿੱਚ 15 ਮਿੰਟ ਲਈ ਹਨ੍ਹੇਰਾ ਛਾ ਜਾਵੇਗਾ ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਲਰਟ ਮੁਤਾਬਕ, ਰਾਤ 8 ਵਜੇ ਤੋਂ ਲੈ ਕੇ 8 ਵੱਜ ਕੇ 15 ਮਿੰਟ ਤੱਕ ਸੂਬੇ ਦੇ ਹਰ ਇਲਾਕੇ ਵਿੱਚ ਬਿਜਲੀ ਬੰਦ ਰਹੇਗੀ।
ਇਹ ਬਲੈਕਆਉਟ ਇੱਕ ਖਾਸ ਤਿਆਰੀ ਜਾਂ ਮੌਕ ਡ੍ਰਿੱਲ ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸਦਾ ਮਕਸਦ ਐਮਰਜੈਂਸੀ ਹਾਲਾਤਾਂ ਵਿੱਚ ਤਿਆਰੀ ਦੀ ਜਾਂਚ ਕਰਨਾ ਹੈ।ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈਅਤੇ ਸਾਰੇ ਲੋਕ ਸਹਿਯੋਗ ਕਰਨ।
