Connect with us

Punjab

67 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗ੍ਰਿਫਤਾਰ

Published

on

ਪੁਲਿਸ ਜਿਲਾ ਬਟਾਲਾ ਦੇ ਅਧੀਨ ਪੈਂਦੇ ਥਾਣਾ ਘੁਮਾਣ ਦੀ ਪੁਲਿਸ ਵਾਲੀ ਵਲੋਂ ਦੋ ਨੌਜਵਾਨ ਨੂੰ 67 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ |ਉਥੇ ਹੀ ਥਾਣਾ ਘੁਮਾਣ ਦੇ ਐਸ ਐਚ ਓ ਤਰਸੇਮ ਸਿੰਘ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਵਲੋਂ ਆਲਾ ਅਧਕਾਰੀਆਂ ਦੇ ਆਦੇਸ਼ਾ ਤੇ ਨਸ਼ੇ ਖਿਲਾਫ ਵੀਡੀ ਮੁਹਿੰਮ ਤਹਿਤ ਨਾਕੇਬੰਦੀ ਦੌਰਾਨ ਇਕ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਜੋ ਕੇ ਅਮ੍ਰਿਤਸਰ ਦਾ ਰਹਿਣ ਵਾਲਾ ਹੈ ਜੋ ਥਾਣਾ ਘੁਮਾਣ ਦੇ ਇਲਾਕੇ ਵਿਚ ਹੈਰੋਇਨ ਵੇਚਣ ਆਉਂਦਾ ਸੀ ਨੂੰ 35 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਅਤੇ ਦੂਸਰਾ ਹਰਜੀਤ ਸਿੰਘ ਇਸੇ ਦੀ ਨਿਸ਼ਾਨਦੇਹੀ ਤੇ 32 ਗ੍ਰਾਮ ਹੈਰੋਇਨ ਨਾਲ ਗਿਰਫ਼ਤਾਰ ਕੀਤਾ ਆਰੋਪੀ ਹਰਜੀਤ ਥਾਣਾ ਘੁਮਾਣ ਦੇ ਪਿੰਡ ਸਿੱਧਵਾਂ ਦਾ ਹੀ ਰਹਿਣ ਵਾਲਾ ਹੈ ਅਤੇ ਇਹ ਦੋਵੇਂ ਇਕ ਗ੍ਰਾਮ ਹੈਰੋਇਨ ਨੂੰ ਦੱਸ ਭਾਗ ਵਿਚ ਵੰਡ ਕੇ ਦੱਸ ਪੁੜੀਆ ਬਣਾ ਕੇ 500 ਰੁਪਏ ਪ੍ਰਤੀ ਪੁੜੀ ਦੇ ਹਿਸਾਬ ਨਾਲ ਨੌਜਵਾਨਾਂ ਨੂੰ ਵੇਚਦੇ ਸਨ ਇਹ ਦੋਵੇਂ ਆਪਸ ਵਿਚ ਰਿਸ਼ਤੇਦਾਰ ਹਨ ਅਤੇ ਪੈਸੇ ਅਡਵਾਂਸ ਵਿਚ ਲੈਕੇ ਆਪਣੀ ਦੱਸੀ ਜਗ੍ਹਾ ਤੇ ਨੌਜਵਾਨ ਨੂੰ ਆਉਣ ਲਈ ਕਹਿੰਦੇ ਅਤੇ ਮੋਟਰਸਾਈਕਲ ਤੇ ਆਕੇ ਉਸਦੇ ਕੋਲ ਨਸ਼ੇ ਦੀ ਪੁੜੀ ਸੁੱਟ ਕੇ ਨਿਕਲ ਜਾਂਦੇ ਸੀ  ਉਥੇ ਹੀ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਮਾਮਲਾ ਦਰਜ ਕਰ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ |