Connect with us

Uncategorized

ਸਾਇਕੋਪੈਥੀ ਕੀ ਹੁੰਦੀ ਹੈ ਤੇ ਅਜਿਹੇ ਮਰੀਜ਼ਾਂ ਦੀ ਪਛਾਣ ਕਿਵੇਂ ਹੋਵੇ?—ਪਾਣੀਪਤ ਦੇ ਪੂਨਮ ਕਾਂਡ ਨੇ ਵੱਡੇ ਸਵਾਲ ਖੜ੍ਹੇ ਕੀਤੇ!

Published

on

ਹਰਿਆਣਾ ਦੇ ਪਾਣੀਪਤ ਵਿੱਚ ਪੂਨਮ ਵੱਲੋਂ ਆਪਣੇ ਹੀ ਪੁੱਤਰ ਅਤੇ ਤਿੰਨ ਛੋਟੀਆਂ ਬੱਚੀਆਂ ਨੂੰ ਟੱਬ ਵਿੱਚ ਡੁੱਬੋ-ਡੁੱਬੋ ਕੇ ਮਾਰ ਦੇਣਾ ਇੱਕ ਅਜਿਹਾ ਕਤਲਕਾਂਡ ਹੈ ਜਿਸ ਨੇ ਇਨਸਾਨੀਅਤ ਨੂੰ ਝੰਝੋੜ ਦਿੱਤਾ। ਪੁਲਿਸ ਪੁੱਛਗਿੱਛ ਦੌਰਾਨ ਉਸਨੇ ਹੈਰਾਨ ਕਰਨ ਵਾਲੀ ਗੱਲ ਕਹੀ—ਉਸਨੂੰ “ਬੱਚਿਆਂ ਨੂੰ ਡੁੱਬਦੇ ਵੇਖ ਕੇ ਸਕੂਨ ਮਿਲਦਾ ਸੀ।” ਨਾ ਕੋਈ ਪਛਤਾਵਾ, ਨਾ ਕੋਈ ਡਰ, ਨਾ ਕੋਈ ਦਿਖਾਵਾ। ਇਹ ਬਿਆਨ ਸਧਾਰਨ ਅਪਰਾਧ ਦੀ ਨਹੀਂ, ਬਲਕਿ ਇੱਕ ਗਹਿਰੀ ਮਨੋਵਿਗਿਆਨਕ ਬਿਮਾਰੀ ਦੀ ਨਿਸ਼ਾਨੀ ਹੈ—ਜਿਸਨੂੰ ਸਾਇਕੋਪੈਥੀ ਕਿਹਾ ਜਾਂਦਾ ਹੈ।

ਸਾਇਕੋਪੈਥੀ ਇੱਕ ਅਜਿਹੀ ਹਾਲਤ ਹੈ ਜਿਸ ਵਿੱਚ ਵਿਅਕਤੀ ਦੇ ਦਿਮਾਗ ਦੀ sympathy ਅਤੇ empathy—ਯਾਨੀ ਦੂਜਿਆਂ ਦੇ ਜਜ਼ਬਾਤ, ਦਰਦ ਜਾਂ ਤੜਪ ਨੂੰ ਸਮਝਣ ਦੀ ਸਮਰੱਥਾ—ਬਹੁਤ ਘੱਟ ਜਾਂ ਬਿਲਕੁਲ ਮੌਜੂਦ ਨਹੀਂ ਰਹਿੰਦੀ। ਪੂਨਮ ਦਾ psychological pattern ਬਿਲਕੁੱਲ ਇਸੇ ਤਰ੍ਹਾਂ ਕੰਮ ਕਰ ਰਿਹਾ ਸੀ: ਕਿਸੇ ਨੂੰ ਤੜਪਦਾ ਵੇਖ ਕੇ ਉਸਦੇ ਦਿਮਾਗ ਵਿੱਚ ਉਹੀ “reward signals ਮਿਲਦੇ ਸਨ ਜੋ ਇੱਕ ਆਮ ਵਿਅਕਤੀ ਨੂੰ ਚੰਗੀ ਖ਼ਬਰ ਸੁਣ ਕੇ ਮਿਲਦੇ ਹਨ। ਜਿੱਥੇ ਇੱਕ ਮਾਂ ਲਈ ਆਪਣਾ ਬੱਚਾ ਤੜਪਦਾ ਵੇਖਣਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ, ਉੱਥੇ ਪੂਨਮ ਦੇ ਦਿਮਾਗ ਨੇ ਉਸ ਤੜਪ ਨੂੰ ਹੀ “ਸਕੂਨ” ਵਜੋਂ experience ਕੀਤਾ। ਇਹ dominance, control ਅਤੇ emotional coldness ਦਾ ਮਿਲਿਆ-ਜੁਲਿਆ pattern ਹੁੰਦਾ ਹੈ—ਜਿਸ ਵਿੱਚ ਕਤਲ ਵੀ ਇੱਕ “power exercise” ਬਣ ਸਕਦਾ ਹੈ।

ਅਜਿਹੇ ਲੋਕਾਂ ਦੀ ਪਛਾਣ ਕਰਨੀ ਭਾਵੇਂ ਮੁਸ਼ਕਲ ਹੁੰਦੀ ਹੈ, ਪਰ ਕੁਝ ਲੱਛਣ ਬਹੁਤ ਸਾਫ਼ ਹਨ। ਪਹਿਲਾ—ਜਜ਼ਬਾਤੀ ਸੁੱਕਾਪਣ: ਕਿਸੇ ਦੀ ਮੌਤ ਜਾਂ ਪੀੜ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਪੈਂਦਾ। ਦੂਜਾ—ਬਿਲਕੁੱਲ ਬਿਨਾਂ ਪਛਤਾਵੇ ਦੇ ਝੂਠ ਬੋਲਣਾ ਅਤੇ ਚਾਲਾਕੀ ਕਰਨਾ। ਤੀਜਾ—ਦੂਜਿਆਂ ‘ਤੇ ਕਾਬੂ ਰੱਖਣ ਦੀ ਬੇਪਨਾਹ ਲਾਲਸਾ, ਅਤੇ ਕਈ ਵਾਰ ਹਿੰਸਾ ਨੂੰ thrill ਵਜੋਂ ਮਹਿਸੂਸ ਕਰਨਾ। ਚੌਥਾ—ਉਪਰੋਂ ਨਾਰਮਲ ਦਿੱਸਣਾ: ਅਜਿਹੇ ਲੋਕ ਘਰ-ਪਰਿਵਾਰ, ਸਮਾਜ, ਪੜੋਸ ਵਿਚ ਬਿਲਕੁੱਲ ਸਧਾਰਨ ਜੀਵਨ ਜੀਅ ਸਕਦੇ ਹਨ, ਜਿਸ ਨਾਲ ਉਹਨਾਂ ਦੀ ਬਿਮਾਰੀ ਲੁਕੀ ਰਹਿੰਦੀ ਹੈ।

ਪੂਨਮ ਵਰਗੇ ਕੇਸ ਸਾਨੂੰ ਦੱਸਦੇ ਹਨ ਕਿ ਕਈ ਵਾਰ ਵਿਅਕਤੀ ਦਾ ਦਿਮਾਗ ਹਮਦਰਦੀ ਵਾਲੇ ਹਿੱਸੇ ਨੂੰ almost shutdown ਕਰ ਦੇਂਦਾ ਹੈ, ਅਤੇ control + cruelty ਵਾਲਾ ਹਿੱਸਾ ਹਾਵੀ ਹੋ ਜਾਂਦਾ ਹੈ। ਇਹ ਬੀਮਾਰੀ ਜਨਮਜਾਤ ਵੀ ਹੋ ਸਕਦੀ ਹੈ, ਅਤੇ ਬਚਪਨ ਦੇ ਤਜ਼ਰਬੇ ਤੇ neglect ਜਾਂ trauma ਨਾਲ ਵੀ ਤਿਆਰ ਹੋ ਸਕਦੀ ਹੈ। ਮਨੋਵਿਗਿਆਨ ਇਹ ਮੰਨਦਾ ਹੈ ਕਿ psychopathy ਵਾਲੇ ਵਿਅਕਤੀ ਨੂੰ ਆਪਣੇ ਗਲਤ ਕੰਮ ਤੋਂ ਸੁਧਾਰ ਦੀ ਕੋਈ ਅੰਦਰੂਨੀ ਲੋੜ ਨਹੀਂ ਹੁੰਦੀ—ਇਸ ਲਈ ਇਲਾਜ ਵੀ ਬਹੁਤ ਚੁਣੌਤੀ ਭਰਿਆ ਹੁੰਦਾ ਹੈ।

ਅਜਿਹੇ ਲੋਕਾਂ ਦਾ ਇਲਾਜ ਇੱਕ ਦਿਨ ਦੀ ਗੱਲ ਨਹੀਂ। Therapy—ਖਾਸ ਕਰਕੇ behavioural therapy, cognitive correction, empathy-training—ਲੰਮੇ ਸਮੇਂ ਤੱਕ ਕੀਤਾ ਜਾ ਸਕਦਾ ਹੈ, ਪਰ ਭਰੋਸੇਮੰਦ ਨਤੀਜੇ ਹਮੇਸ਼ਾ ਨਹੀਂ ਮਿਲਦੇ। ਜ਼ਿਆਦਾਤਰ ਕੇਸਾਂ ਵਿੱਚ ਸਖ਼ਤ ਨਿਗਰਾਨੀ ਪ੍ਰਣਾਲੀ, ਮਨੋਚਿਕਿਤਸਕ ਇਲਾਜ ਅਤੇ controlled environment ਹੀ ਸਭ ਤੋਂ ਸੁਰੱਖਿਅਤ ਰਾਹ ਮੰਨੇ ਜਾਂਦੇ ਹਨ। ਸਮਾਜ ਲਈ ਇਸ ਤੋਂ ਵੱਡਾ ਸਬਕ ਕੋਈ ਹੋ ਨਹੀਂ ਸਕਦਾ ਕਿ ਜਜ਼ਬਾਤੀ coldness, ਬਿਨਾਂ ਕਾਰਨ cruelty, ਜਾਂ ਬਚਪਨ ਤੋਂ ਹੀ ਹੋਰਾਂ ਨੂੰ ਤੜਪਾ ਕੇ ਖੁਸ਼ ਹੋਣ ਵਾਲੇ behaviour ਨੂੰ ਕਦੇ ਵੀ ਹਲਕਾ ਨਹੀਂ ਲੈਣਾ ਚਾਹੀਦਾ—ਕਿਉਂਕਿ ਇਨ੍ਹਾਂ ਪੈਟਰਨਾਂ ਦੀ ਜੜ੍ਹ ਪੱਕੀ ਹੋਣ ‘ਤੇ ਨਤੀਜੇ ਪਾਣੀਪਤ ਵਾਲੇ ਕਾਂਡ ਜੇਹੇ ਹੀ ਹੁੰਦੇ ਹਨ: ਮਾਸੂਮ ਬੱਚਿਆਂ ਦੀ ਬੇਰਹਿਮ ਹੱਤਿਆ।
ਇਹ ਕੇਸ ਸਾਨੂੰ ਕੇਵਲ ਇੱਕ ਜ਼ੁਰਮ ਨਹੀਂ, ਬਲਕਿ ਮਨੁੱਖੀ ਦਿਮਾਗ ਦੇ ਇੱਕ ਡਰਾਉਣੇ ਸੱਚ ਨਾਲ ਰੂਬਰੂ ਕਰਵਾਉਂਦਾ ਹੈ—ਸਾਇਕੋਪੈਥੀ ਇੱਕ ਹਕੀਕਤ ਹੈ, ਅਤੇ ਇਸਦੀ ਸਮੇਂ ‘ਤੇ ਪਛਾਣ ਹੀ ਸਭ ਤੋਂ ਵੱਡੀ ਰੋਕਥਾਮ ਹੈ।

 

ਕੁਲਵੰਤ ਸਿੰਘ ਗੱਗੜਪੁਰੀ

Continue Reading