Connect with us

Punjab

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ‘ਚ ਪਾਣੀ ਕਿੱਥੋਂ ਆਉਂਦਾ ਹੈ?

Published

on

2 ਅਪ੍ਰੈਲ 2024: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਪਾਣੀ ਕਿੱਥੋਂ ਆਉਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਚਾਰ ਹੋਰ ਗੁਰਦੁਆਰਿਆਂ ਦੇ ਸਰੋਵਰਾਂ ਨੂੰ ਪਾਣੀ ਇੱਕ ਹੰਸਲੀ ਤੋਂ ਆਉਂਦਾ ਹੈ। ਪਹਿਲਾਂ ਹੰਸਲੀ ਤੋਂ ਲੋੜ ਅਨੁਸਾਰ ਪਾਣੀ ਛੱਡਿਆ ਜਾਂਦਾ ਹੈ ਅਤੇ ਅਗਲੇ ਪੜਾਅ ‘ਤੇ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ। ਫਿਰ ਇਸਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਫਿਰ ਸਰੋਵਰ ਤੱਕ ਪਹੁੰਚਾਇਆ ਜਾਂਦਾ ਹੈ।

ਆਓ ਜਾਣਦੇ ਹਾਂ ਇਹ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵਕ ਸਰਬਜੀਤ ਸਿੰਘ ਸੋਨੂ ਜੰਡਿਆਲਾ ਨੇ ਦੱਸਿਆ ਕਿ ਇਹ ਹੰਸਲੀ ਦਾ ਇਤਹਾਸ ਇਹ ਹੈ ਕਿ ਇਸ ਹੰਸਲੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਲ ਜਾਂਦਾ ਹੈ। ਬੜੇ ਲੰਮੇ ਸਮੇਂ ਤੋਂ ਸੰਤ ਮਹਾਂਪੁਰਸ਼ਾਂ ਦਾ ਉਪਰਾਲਾ ਸੀ ਉਹਨਾਂ ਕਿਹਾ ਕਿ ਇਹ ਵਿਰਾਸਤੀ ਨਹਿਰ ਅੰਮ੍ਰਿਤਸਰ ਸ਼ਹਿਰ ਦੀ ਹੈ ,ਜਿਸ ਦੇ ਚਲਦੇ ਇਹ ਜਲ ਪਵਿੱਤਰ ਸਰੋਵਰਾਂ ਨੂੰ ਜਾਂਦਾ ਹੈ। ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਤਾਰਾ ਵਾਲੇ ਪੁੱਲ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਸੀ ਇੱਥੋਂ ਥੋੜਾ ਦੂਰ ਜਾਈਏ ਤੇ ਦੁਰਗਾਣਾ ਮੰਦਰ ਨੂੰ ਵੀ ਇੱਥੋਂ ਹੀ ਜਲ ਜਾਂਦਾ ਹੈ।

ਸਫਾਈ ਦੇ ਲਈ ਮਨਰੇਗਾ ਕੋਲੋਂ 20 ਲੱਖ ਰੁਪਇਆ ਪਾਸ ਕਰਵਾਇਆ

ਉਹਨਾਂ ਕਿਹਾ ਕਿ ਜਿੰਨੇ ਜਲਦੀ ਜਰੂਰਤ ਹੁੰਦੀ ਹੈ ਐਸਜੀਪੀਸੀ ਵੱਲੋਂ ਇਸ ਨੂੰ ਸਟੋਰ ਕੀਤਾ ਜਾਂਦਾ ਹੈ। ਇਸ ਤੋਂ ਅੱਗੇ ਘਿਓ ਮੰਡੀ ਇਹ ਜਲ ਪਹੁੰਚਦਾ ਹੈ ਤੇ ਉਸ ਤੋਂ ਅੱਗੇ ਪੰਜ ਸਰੋਵਰਾਂ ਨੂੰ ਇਹ ਜਲ ਜਾਂਦਾ ਹੈ ਰਾਮਸਰ ਕੋਲਸਰ ਤੇ ਵਿਵੇਕ ਸਰ ਸੰਤੋਖਸਰ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਹੰਸਲੀ ਦੀ ਸਫਾਈ ਕਰਵਾਈ ਜਾ ਰਹੀ ਹੈ। ਇਸ ਦੀ ਸਫਾਈ ਦੇ ਲਈ ਮਨਰੇਗਾ ਕੋਲੋਂ 20 ਲੱਖ ਰੁਪਇਆ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਪਾਸ ਕਰਵਾਇਆ ਗਿਆ।

ਜਲ ਨੂੰ ਖਰਾਬ ਕਰ ਰਹੇ ਹਨ ਲੋਕ

ਜਦੋਂ ਮੀਡੀਆ ਦੇ ਧਿਆਨ ਵਿੱਚ ਆਇਆ ਤੇ ਉਸ ਤੋਂ ਬਾਅਦ ਇਸ ਦੀ ਸਫਾਈ ਦਾ ਅਭਿਆਸ ਸ਼ੁਰੂ ਕੀਤਾ ਗਿਆ ਹੁਣ ਇਸ ਦੀ ਸੇਵਾ ਅਸੀਂ ਕਰ ਰਹੇ ਹਾਂ ਉਹਨਾਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਲੋਕ ਜਾਦੂ ਟੂਣੇ ਕਰ ਇੱਥੇ ਆ ਕੇ ਇਹ ਜਲ ਨੂੰ ਖਰਾਬ ਕਰ ਰਹੇ ਹਨ ਤੇ ਕਈ ਲੋਕ ਇਸ ਪਵਿੱਤਰ ਜਲ ਨੂੰ ਦੂਸ਼ਿਤ ਵੀ ਕਰ ਰਹੇ ਹਨ। ਆਪਣੇ ਘਰੋਂ ਜਲ ਵਿੱਚ ਚੀਜ਼ਾਂ ਲਿਆ ਕੇ ਇਥੇ ਸੁੱਟਦੇ ਹਨ। ਉਹਨਾਂ ਕਿਹਾ ਕਿ ਜਲ ਦੀ ਸਾਡੇ ਜੀਵਨ ਵਿੱਚ ਬਹੁਤ ਵੱਡੀ ਦੇਨ ਹੈ ਗੁਰੂਆਂ ਨੇ ਵੀ ਕਿਹਾ ਹੈ ਕਿ ਸਾਨੂੰ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ। ਜੇਕਰ ਪਾਣੀ ਤੇ ਬਾਣੀ ਦੀ ਕਦਰ ਕਰਾਂਗੇ ਤਾਂ ਹੀ ਸਾਡਾ ਜੀਵਨ ਠੀਕ ਰਹੇਗਾ। ਪਵਿੱਤਰ ਸਰੋਵਰਾਂ ਦਾ ਪਾਣੀ ਖਰਾਬ ਨਾ ਕੀਤਾ ਜਾਵੇ ਇੱਥੇ ਗੰਦਗੀ ਨਾ ਪਾਈ ਜਾਵੇ ਅਸੀਂ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ।