National
ਵਰਲਡ ਟੈਸਟ ਚੈਂਪੀਅਨਸ਼ਿਪ ਪੰਜਵੇਂ ਦਿਨ ਹੋਵੇਗੀ ਪੂਰੀ ਕੀ ਨਹੀਂ ਜਾਣੋ ਵਜ੍ਹਾਂ
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚਲ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ ‘ਚ ਖਰਾਬ ਮੌਸਮ ਤੇ ਮੀਂਹ ਨੇ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਮੀਂਹ ਕਾਰਨ ਪਹਿਲੇ ਤੇ ਚੌਥੇ ਦਿਨ ਦੀ ਖੇਡ ਸ਼ੁਰੂ ਹੀ ਨਾ ਹੋ ਸਕੀ ਜਦਕਿ ਦੂਜੇ ਤੇ ਤੀਜੇ ਦਿਨ ਵੀ ਖ਼ਰਾਬ ਮੌਸਮ ਕਾਰਨ ਖੇਡ ਨੂੰ ਛੇਤੀ ਖ਼ਤਮ ਕਰਨਾ ਪਿਆ ਸੀ। ਪੰਜਵੇਂ ਦਿਨ ਦੇ ਮੌਸਮ ਦੀ ਗੱਲ ਕਰੀਏ ਤਾਂ ਆਸਮਾਨ ’ਚ ਬਦਲ ਛਾਏ ਰਹਿਣਗੇ ਤੇ ਮੀਂਹ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਕੁਝ ਓਵਰ ਖੇਡਣ ਦੀ ਵੀ ਸੰਭਾਵਨਾ ਹੈ। ਜੇਕਰ ਪੰਜਵੇਂ ਦਿਨ ਦੀ ਖੇਡ ਅੱਗੇ ਵਧਦੀ ਹੈ ਤਾਂ ਭਾਰਤੀ ਤੇਜ਼ ਗੇਂਦਬਾਜ਼ ਅਹਿਮ ਸਾਬਤ ਹੋ ਸਕਦੇ ਹਨ ਤੇ ਉਨ੍ਹਾਂ ਕੋਲ ਛੇਤੀ ਕੁਝ ਵਿਕਟ ਕੱਢਣ ਦਾ ਮੌਕਾ ਹੋਵੇਗਾ। ਉਹ ਤਜਰਬੇਕਾਰ ਖਿਡਾਰੀ ਕੇਨ ਵਿਲੀਅਮਸਨ ਤੇ ਰਾਸ ਟੇਲਰ ਨੂੰ ਛੇਤੀ ਤੋਂ ਛੇਤੀ ਪਵੇਲੀਅਨ ਭੇਜ ਸਕਦੇ ਹਨ। ਜੇਕਰ ਮੈਚ ਡਰਾਅ ਜਾਂ ਟਾਈ ਹੁਦਾ ਹੈ ਤਾਂ ਦੋਹਾਂ ਟੀਮਾਂ ਨੂੰ ਸੰਯੁਕਤ ਜੇਤੂ ਐਲਾਨਿਆ ਜਾਵੇਗਾ।
22 ਜੂਨ ਭਾਵ ਅੱਜ ਸਾਊਥੰਪਟਨ ’ਚ ਬੱਦਲ ਛਾਏ ਰਹਿਣਗੇ। ਸਵੇਰੇ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਾਮ ਨੂੰ ਮੀਂਹ ਦੀ ਸੰਭਾਵਨਾ ਘੱਟ ਹੈ। ਮੈਚ ’ਚ ਚਾਰ ਦਿਨਾਂ ’ਚ 360 ਓਵਰ ਕੀਤੇ ਜਾਣੇ ਸਨ ਪਰ ਅਜੇ ਤਕ ਸਿਰਫ 141.1 ਓਵਰ ਦਾ ਹੀ ਖੇਡ ਹੋ ਸਕਿਆ ਹੈ। ਹੁਣ ਮੈਚ ’ਚ ਜ਼ਿਆਦਾ ਤੋਂ ਜ਼ਿਆਦਾ 196 ਓਵਰ ਹੀ ਕੀਤੇ ਜਾ ਸਕਦੇ ਹਨ। ਭਾਰਤ ਨੇ ਟਾਸ ਗੁਆਉਣ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ’ਚ 217 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਨਿਊਜ਼ੀਲੈਂਡ ਨੇ ਦੋ ਵਿਕਟ ’ਤੇ 101 ਦੌੜਾਂ ਬਣਾਈਆਂ। ਕੀਵੀ ਕਪਤਾਨ ਵਿਲੀਅਮਸਨ ਤੇ ਟੇਲਰ ਕ੍ਰੀਜ਼ ’ਤੇ ਟਿੱਕੇ ਹੋਏ ਸਨ। ਜਦਕਿ ਡਵੇਨ ਕਾਨਵੇ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ।