Connect with us

punjab

ਸੋਹਾਣਾ ਬਹੁ-ਮੰਜ਼ਿਲਾਂ ਬਿਲਡਿੰਗ ਹਾਦਸਾ, ਪੁਲਿਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ

Published

on

ਮੋਹਾਲੀ ਦੇ ਪਿੰਡ ਸੋਹਾਣਾ ਵਿੱਚ 21 ਦਸੰਬਰ ਦੀ ਸ਼ਾਮ ਨੂੰ ਇੱਕ 3 ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਸ ਦੌਰਾਨ ਕਈ ਲੋਕ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮਲਬੇ ‘ਚੋਂ ਦੋ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅੰਬਾਲਾ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਅਭਿਸ਼ੇਕ ਦੀ ਲਾਸ਼ ਮਲਬੇ ਹੇਠੋਂ ਕੱਢੀ ਗਈ। ਨੌਜਵਾਨ ਜਿੰਮ ‘ਚ ਟ੍ਰੇਨਿੰਗ ਲਈ ਆਇਆ ਸੀ ਅਤੇ ਇਹ ਹਾਦਸਾ ਵਾਪਰ ਗਿਆ। ਦੂਸਰੀ ਲਾਸ਼ ਕੁੜੀ ਦੀ ਮਿਲੀ ਜੋ ਹਿਮਾਚਲ ਦੀ ਰਹਿਣ ਵਾਲੀ ਸੀ ਜਿਸ ਦਾ ਨਾਮ ਦ੍ਰਿਸ਼ਟੀ ਸੀ । ਉਹ ਇਸ ਇਮਾਰਤ ਵਿੱਚ ਪੀ.ਜੀ. ਵਿਚ ਰਹਿੰਦੀ ਸੀ।

 

 

ਬਿਲਡਿੰਗ ਮਾਲਕ ਪੁਲਿਸ ਦੇ ਹਿਰਾਸਤ ‘ਚ….

ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਹਾਦਸੇ ਵਾਲੇ ਦਿਨ ਹੀ ਬਿਲਡਿੰਗ ਮਾਲਕਾਂ ਤੇ FIR ਦਰਜ ਕਰ ਦਿੱਤੀ ਸੀ ਅਤੇ ਅੱਜ ਪੁਲਿਸ ਮਾਲਕਾਂ ਸਮੇਤ ਠੇਕੇਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ | ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਬਿਲਡਿੰਗ ਮਾਲਕ ਪਰਵਿੰਦਰ ਤੇ ਗਗਨਦੀਪ ਗ੍ਰਿਫ਼ਤਾਰ ਕੇ ਲਿਆ ਹੈ |

ਇਹ ਹਾਦਸਾ ਕਿਵੇਂ ਵਾਪਰਿਆ…

ਇਹ ਘਟਨਾ ਮੋਹਾਲੀ ਦੇ ਸੋਹਾਣਾ ਗੁਰਦੁਆਰੇ ਦੇ ਠੀਕ ਨੇੜੇ ਦੀ ਹੈ ਜਿੱਥੇ ਕਿ ਸ਼ਾਮ ਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇਲਾਕੇ ‘ਚ ਬਣੀ ਇੱਕ ਜਿੰਮ ਦੇ ਠੀਕ ਨਾਲ ਹੀ ਕਾਫ਼ੀ ਲੰਬੇ ਸਮੇਂ ਤੋਂ ਇੱਕ ਬੇਸਮੈਂਟ ਦੀ ਖ਼ੁਦਾਈ ਕੀਤੀ ਜਾ ਰਹੀ ਸੀ ਅਤੇ ਸ਼ਾਮ ਦੇ ਸਮੇਂ ਅਚਾਨਕ ਹੀ ਜਿੰਮ ਦੀ ਚਾਰ ਮੰਜ਼ਿਲਾਂ ਇਮਾਰਤ ਢਹਿ-ਢੇਰੀ ਹੋ ਗਈ।