News
ਅੰਮ੍ਰਿਤਸਰ ਦੇ ਪਿੰਡ ਕੋਟਲੀ ਸ਼ਾਹਬੀਰ ਵਿੱਚ ਹੜ੍ਹ ਕਾਰਨ ਹਾਹਾਕਾਰ, ਲੋਕਾਂ ਆਪਣੀ ਜਾਨ ਬਚਾਉਣ ਲਈ ਛੱਤਾਂ ’ਤੇ ਚੜੇ
PUNJAB FLOOD NEWS : ਅੰਮ੍ਰਿਤਸਰ ਦੇ ਪਿੰਡ ਕੋਟਲੀ ਸ਼ਾਹਬੀਰ ਵਿੱਚ ਹੜ੍ਹ ਕਾਰਨ ਹਾਹਾਕਾਰ ਮਚ ਗਿਆ,,,, ਪਿੰਡ ਦੇ ਨੇੜੇ ਲੰਘ ਰਹੀ ਡਰੇਨ ‘ਚ ਪਾਣੀ ਛੱਡਣ ਨਾਲ ਬੰਨ ਟੁੱਟ ਗਿਆ। ਜਿਸ ਕਰਕੇ ਪਿੰਡ ਪੂਰੀ ਤਰ੍ਹਾਂ ਪਾਣੀ ਦੀ ਚਪੇਟ ‘ਚ ਆ ਗਿਆ। ਪਿੰਡ ਦੇ ਕਈ ਘਰ ਢਹਿ ਗਏ ਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਛੱਤਾਂ ’ਤੇ ਸ਼ਰਣ ਲੈਣੀ ਪਈ। ਜਦੋਂ ਇਸ ਬਾਰੇ ਪਿੰਡ ਵਾਸਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਪਾਣੀ ਭਰਨ ਕਾਰਨ ਸਾਡੇ ਪਿੰਡ ਦਿਆਂ ਘਰਾਂ ਦਾ ਕਾਫੀ ਨੁਕਸਾਨ ਹੋਇਆ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ,,, ਤੇ ਪਿੰਡ ਦੇ ਚ ਜ਼ਿਆਦਾ ਤਰ ਲੋਕ ਮਿਹਨਸ ਮਜ਼ਦੂਰੀ ਕਰਨ ਵਾਲੇ ਨੇ ,ਜੋ ਹੁੰਣ ਪਾਣੀ ਭਰਨ ਨਾਲ ਬੇਘਰ ਹੋ ਚੁੱਕੇ ਨੇ, ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਹੜ੍ਹ ਕੋਈ ਪਹਿਲੀ ਵਾਰ ਨਹੀਂ ਆਈਆ ਹੈ।
ਸੰਨ 1988 ਤੋਂ ਲੈ ਕੇ ਸੰਨ 1993 ਚ ਵੀ ਇੱਥੇ ਹੜ੍ਹ ਆ ਚੁੱਕੇ ਨੇ, ਪਰ ਇਸ ਵਾਰੀ ਤਾਂ ਪਾਣੀ ਦਾ ਪੱਧਰ 8 ਫੁੱਟ ਤੋਂ ਵੱਧ ਗਿਆ ਹੈ ।ਜਿਸ ਨਾਲ ਕਾਪਈ ਨੁਕਸਾਨ ਹੋਇਆ, ਪ੍ਰਸ਼ਾਸ਼ਨ ਦੇ ਅਧਿਕਾਰੀ ਤਾਂ ਆਏ ਪਰ ਰਾਹਤ ਕਾਰਜ ਹਾਲੇ ਵੀ ਅਧੁਰੇ ਨੇ,,, ਸਮੇਂ ਸਿਰ ਕਾਰਵਾਈ ਨਾ ਹੋਣ ਤੇ ਪਿੰਡ ਤੇ ਪਿੰਡ ਦੇ ਲੋਕਾਂ ਦੇ ਹਾਲਾਤ ਗੰਭੀਰ ਹੋਏ ਪਏ ਨੇ, ਨਾਲ ਹੀ ਪਿੰਡ ਵਾਸਿਆਂ ਨੇ ਸਰਕਾਰ ਦੇ ਨਾਲ ਨਾਲ ਪ੍ਰਸ਼ਾਸ਼ਨ ਤੋਂ ਅਪੀਲ ਕੀਤੀ ਹੈ ਕਿ ਗਰੀਬ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ
