Connect with us

Uncategorized

ਇੰਡੋਨੇਸ਼ੀਆ ਦੇ ਬਾਲੀ ‘ਚ ਡੁੱਬਿਆ ਜਹਾਜ਼

Published

on

INDONESIA : ਵੀਰਵਾਰ ਨੂੰ ਇੰਡੋਨੇਸ਼ੀਆਈ ਰਿਜ਼ੋਰਟ ਟਾਪੂ ਬਾਲੀ ਜਾ ਰਹੇ ਇੱਕ ਜਹਾਜ਼ ਦੇ ਡੁੱਬਣ ਨਾਲ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲਾਪਤਾ ਹਨ। ਇਸ ਹਾਦਸੇ ਵਿੱਚ ਹੁਣ ਤੱਕ 23 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ।

  • 65 ਮੁਸਾਫਿਰ ਜਹਾਜ਼ ‘ਚ ਸੀ ਸਵਾਰ
  • 2 ਦੀ ਮੌਤ, 43 ਦੇ ਕਰੀਬ ਲਾਪਤਾ
  • ਰਵਾਨਾ ਹੋਣ ਦੇ 30 ਮਿੰਟ ਬਾਅਦ ਵਾਪਰਿਆ ਹਾਦਸਾ
  • 20 ਲੋਕਾਂ ਨੂੰ ਬਚਾਇਆ ਗਿਆ
  • ਲਾਪਤਾ ਲੋਕਾਂ ਦੀ ਕੀਤੀ ਜਾ ਰਹੀ ਭਾਲ

ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 38 ਲਾਪਤਾ ਹਨ। ਇਸ ਹਾਦਸੇ ਵਿੱਚ 23 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ।

65 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਬੁੱਧਵਾਰ ਅੱਧੀ ਰਾਤ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਤੋਂ ਨਿਕਲਦੇ ਸਮੇਂ ਡੁੱਬ ਗਿਆ। ਉਦੋਂ ਤੋਂ ਬਚਾਅ ਕਾਰਜ ਜਾਰੀ ਹਨ।

ਬਨਯੁਵਾਂਗੀ ਪੁਲਿਸ ਮੁਖੀ ਰਾਮ ਸਮਤਾਮਾ ਪੁੱਤਰਾ ਨੇ ਏਐਫਪੀ ਨੂੰ ਦੱਸਿਆ, “23 ਲੋਕਾਂ ਨੂੰ ਬਚਾਇਆ ਗਿਆ, 4 ਦੀ ਮੌਤ ਹੋ ਗਈ।”

Continue Reading