Connect with us

punjab

ਐਕਸਾਇਜ਼ ਵਿਭਾਗ ਦੇ ਮੁਲਾਜ਼ਮ ਦਾ ਨਾਜਾਇਜ਼ ਸ਼ਰਾਬ ਫੜਾਉਣ ਦੇ ਸ਼ੱਕ ‘ਚ ਕੀਤਾ ਕਤਲ

Published

on

crime scene

ਤਰਨਤਾਰਨ ਰੋਡ ‘ਤੇ ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਅਵਤਾਰ ਸਿੰਘ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅਵਤਾਰ ਸਿੰਘ ਆਪਣੇ ਦੋਸਤਾਂ ਨਾਲ ਆਪਣੇ ਘਰ ਜਾ ਰਿਹਾ ਸੀ। ਜਿਸ ਦੌਰਾਨ ਇਹ ਘਟਨਾ ਵਾਪਰੀ  ਹੈ। ਦੋਸ਼ ਇਹ ਲਗਾਈਆ ਜਾ ਰਿਹਾ ਹੈ ਕਿ ਅਵਾਤਾਰ ਸਿੰਘ ਨੇ ਉਸ ਦੇ ਕਿਸੇ ਜਾਣਕਾਰ ਦੀ ਨਾਜਾਇਜ਼ ਸ਼ਰਾਬ ਕੁਝ ਦਿਨ ਪਹਿਲਾਂ ਫੜਵਾਈ ਹੈ। ਮ੍ਰਿਤਕ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਅਵਤਾਰ ਸਿੰਘ ਪਿਛਲੇ ਤਿੰਨ ਚਾਰ ਸਾਲ ਤੋਂ ਐਕਸਾਈਜ਼ ਵਿਭਾਗ ‘ਚ ਕੰਮ ਕਰ ਰਿਹਾ ਸੀ। ਕੁਝ ਦਿਨਾਂ ਤੋਂ ਸੀਆਈਏ ਸਟਾਫ ‘ਚ ਰੰਜਿਸ਼ ਰੱਖਦਾ ਸੀ। ਅਵਤਾਰ ਸਿੰਘ ਆਪਣੇ ਸਟਾਫ਼ ਨਾਲ ਸੋਮਵਾਰ ਰਾਤ ਬੇਲੈਰੋ ‘ਚ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਤਰਨਤਾਰਨ ਰੋਡ ਉਤੇ ਪਹਿਲਾਂ ਤੋਂ ਅੰਤਰ ਆਪਣੇ ਸਾਥੀਆਂ ਨਾਲ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ। ਜਿਉ ਹੀ ਅਵਤਾਰ ਸਿੰਘ ਬਲੈਰੋ ਤੋਂ ਉਤਰੇ, ਮੁਲਜ਼ਮਾਂ ਨੇ ਰਾਡਾਂ ਤੇ ਬੇਸਬਾਲਾਂ ਨਾਲ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਮੁਲਜ਼ਮਾ ਨੇ ਅਵਤਾਰ ਸਿੰਘ ਦੇ ਸਿਰ ਉਤੇ ਵਾਰ ਕੀਤੇ। ਅਵਤਾਰ ਸਿੰਘ ਦਾ ਛੋਟਾ ਭਰਾ ਹੀਰਾ ਸਿੰਘ ਬਚਾਅ ਲਈ ਪਹੁੰਚਿਆ ਤਾਂ ਹਮਲਾ ਕਰਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ ਗਿਆ ਹੈ।

ਹੀਰਾ ਸਿੰਘ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ, ਜਦੋਂ ਕਿ ਅਵਤਾਰ ਸਿੰਘ ਦੀ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਏਡੀਸੀਪੀ ਪਰਮਿੰਜਦਰ ਸਿੰਘ ਭੰਡਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।