Connect with us

Uncategorized

ਪੰਜਾਬ ‘ਚ ਹੜ੍ਹ ਦਾ ਖ਼ਤਰਾ ਬਰਕਰਾਰ, ਡੈਮ ਦੇ ਫਲੱਡ ਗੇਟ ਖੋਲੇ

Published

on

PUNJAB NEWS: ਪਹਾੜਾਂ ’ਚ ਮੁੜ ਭਾਰੀ ਮੀਂਹ ਕਾਰਨ ਬਿਆਸ ਮੈਨੇਜਮੈਂਟ ਬੋਰਡ ਨੇ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਹਨ। ਮੌਸਮ ਵਿਭਾਗ ਨੇ 24-25 ਅਗਸਤ ਨੂੰ ਸ਼ਿਮਲਾ ਖ਼ਿੱਤੇ ਤੋਂ ਇਲਾਵਾ ਕੁੱਲੂ ਤੇ ਮੰਡੀ ਖੇਤਰ ’ਚ ਭਾਰੀ ਮੀਂਹ ਦਾ ਅਲਰਟ ਕੀਤੀ ਗਿਆ ਏ….. ਬੀਬੀਐੱਮਬੀ ਨੇ ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਮੇਨਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪਹਾੜਾਂ ’ਚੋਂ ਆਉਣ ਵਾਲੇ ਸੰਭਾਵੀ ਪਾਣੀ ਨੂੰ ਆਉਂਦੇ ਦਿਨਾਂ ’ਚ ਡੈਮ ’ਚ ਸੰਭਾਲਿਆ ਜਾ ਸਕੇ। ਇਸ ਤਹਿਤ ਬੀਬੀਐੱਮਬੀ ਨੇ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਦੋ-ਦੋ ਫੁੱਟ ਤੱਕ ਖੋਲ੍ਹ ਦਿੱਤੇ ਹਨ।

‘ਤੇ  ਅੱਜ ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਜਾਵੇਗਾ। ਪੌਂਗ ਡੈਮ ‘ਚ ਪਾਣੀ ਦਾ ਪੱਧਰ ਇਸ ਵੇਲੇ1383 ਫੁੱਟ ਤੱਕ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋ ਕੁਝ ਹਿ ਫੁੱਟ ਘੱਟ ਏ….. ਡੈਮਾਂ ਵਿੱਚੋ ਲਗਾਤਾਰ ਪਾਣੀ ਛਡਣ ਕਾਰਨ ਪੰਜਾਬ ਦੇ ਕਈ ਪੇੰਡੂ ਖੇਤਰ ਪ੍ਰਭਾਵਿਤ ਹੋਏ ਹਨ। ਹੜ੍ਹ ਦੇ ਖਤਰੇ ਕਾਰਨ ਪ੍ਰਸ਼ਾਸਨ ਨੇ ਡੈਮਾਂ ਅਤੇ ਨਦਿਆਂ ਦੇ ਕੰਡੇ ਵਸੇ ਲੋਕਾਂ ਨੂੰ ਸੁਰਖਿਅਤ ਜਗ੍ਹਾਵਾ ਤੇ ਜਾਣ ਦੀ ਅਪੀਲ ਕੀਤੀ ਏ…

ਨਾਲ ਹਿ, ਪੰਜਾਬ ਵਿੱਚ ਕਲ੍ਹ ਪਏ ਮੀਂਹ ਕਾਰਨ ਕਈ ਖੇਕਰਾਂ ਵਿੱਚ ਪਾਣੀ ਭਰ ਗਿਆ ਕਲ੍ਹ ਚੰਡਿਗੜ੍ਹ ਵਿੱਚ ਪਏ ਮੀਂਹ ਕਾਰਨ ਚੰਡਿਗੜ੍ਹ ਦਿਆਂ

ਸੜਕਾ ਤੇ 2 ਤੋਂ 3 ਫੁੱਟ ਤੱਕ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਅਵਾਜਾਈ ਵਿੱਚ ਦਿਕਤਾਂ ਦਾ ਸਾਹਮਨਾ ਕਿਮਾ ਪਿਆ। ਚੰਡੀਗੜ੍ਹ ਵਿੱਚ ਮੀਂਹ ਤੋਂ ਬਾਅਦ ਪਾਣੀ ਦਾ ਪੱਧਰ ਵੱਧਨ ਕਾਰਨ ਸੁਖਨਾ ਝੀਲ ਦਾ ਦੂਜਾ ਗੇਟ ਵੀ ਖੋਲ ਦਿੱਤਾ ਗਿਆ ‘ਓਦਰ ਮੌਸਮ ਵਿਭਾਗ ਵਲੋਂ ਪੰਜਾਬ ਵਿੱਚ ਅਗਲੇ ਕੁਝ ਦਿਨਾਂ ਲਈ YELLOW ALERT ਜਾਰੀ ਕੀਤਾ ਏ… ‘ਤੇ ਪੰਜਾਬ ‘ਚ ਹੜ੍ਹ ਦਾ ਖ਼ਤਰਾ ਅਜੇ ਵੀ ਬਰਕਰਾਰ ਏ…

 

Continue Reading