Uncategorized
“ਰੀਲਜ਼ ਦਾ ਨਸ਼ਾ, ਦਿਮਾਗ਼ ‘ਤੇ ਕਬਜ਼ਾ”
ਆਜਕੱਲ ਦੀ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਰੀਲਜ਼ ਦਾ ਕ੍ਰੇਜ਼ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। 15 ਤੋਂ 30 ਸੈਕਿੰਡ ਦੀ ਵੀਡੀਓ ਮਨੋਰੰਜਨ ਤਾਂ ਦਿੰਦੀ ਹੈ, ਪਰ ਇਹ ਸਾਡੇ ਦਿਮਾਗ਼ ‘ਤੇ ਕੀ ਅਸਰ ਪਾ ਰਹੀ ਹੈ, ਇਹ ਸੋਚਣ ਵਾਲੀ ਗੱਲ ਹੈ।
ਅੱਜ ਦੇ ਵੇਲੇ ਵਿੱਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਇੰਸਟਾਗ੍ਰਾਮ ਜਾਂ ਯੂਟਿਊਬ ‘ਤੇ ਰੀਲਾਂ ਨੂੰ ਸਕ੍ਰੌਲ ਕਰਨ ਦੀ ਆਦਤ ਨਾ ਹੋਵੇ। ਜਦੋਂ ਅਸੀਂ ਸਾਰੇ ਦਿਨ ਦੇ ਬਿਜ਼ੀ ਸ਼ਡਿਊਲ ਤੋਂ ਬਾਅਦ ਥੱਕੇ ਹੋਏ ਘਰ ਆਉਂਦੇ ਹਾਂ, ਤਾਂ ਅਸੀਂ ਮੋਬਾਈਲ ‘ਤੇ ਰੀਲਾਂ ਜ਼ਰੂਰ ਦੇਖਦੇ ਹਾਂ। ਇਹ ਸਾਨੂੰ ਖੁਸ਼ੀ ਦਾ ਇੱਕ ਪਲ ਦੇ ਸਕਦਾ ਹੈ, ਪਰ ਇਹ ਸਾਡੀ ਸਿਹਤ ਲਈ ਖ਼ਤਰਨਾਕ ਵੀ ਹੈ। ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਸਿਰਫ਼ ਪੰਜ ਮਿੰਟ ਲਈ ਇੰਸਟਾਗ੍ਰਾਮ ਰੀਲਸ ਦੇਖਾਂਗੇ, ਪਰ ਕਿਵੇ ਘੰਟੇ ਬੀਤ ਜਾੰਦੇ ਹਨ ਸਾਨੂੰ ਪਤਾ ਹਿ ਲਗਦਾ।

ਰਿਸਰਚ ਦੱਸਦੀ ਹੈ ਕਿ ਲਗਾਤਾਰ ਰੀਲਜ਼ ਦੇਖਣ ਨਾਲ ਦਿਮਾਗ਼ ਵਿੱਚ ਡੋਪਾਮੀਨ ਹਾਰਮੋਨ ਤੇਜ਼ੀ ਨਾਲ ਰਿਲੀਜ਼ ਹੁੰਦਾ ਹੈ। ਇਹ ਹਾਰਮੋਨ ਖੁਸ਼ੀ ਤੇ ਉਤਸ਼ਾਹ ਦਾ ਅਹਿਸਾਸ ਕਰਵਾਉਂਦਾ ਹੈ, ਪਰ ਜਦੋਂ ਇਹ ਲਗਾਤਾਰ ਵੱਧ ਜਾਏ ਤਾਂ ਦਿਮਾਗ਼ ਨੂੰ ਨਾਰਮਲ ਚੀਜ਼ਾਂ ਵਿੱਚ ਮਜ਼ਾ ਨਹੀਂ ਆਉਂਦਾ। ਨਤੀਜਾ — ਫੋਕਸ ਘਟਣਾ, ਬੇਸਬਰੀ ਵਧਣਾ ਅਤੇ ਅਡਿਕਸ਼ਨ ਜਿਹੇ ਲੱਛਣ।
ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਇਹ ਪ੍ਰਭਾਵ ਹੋਰ ਵੱਧ ਦਿੱਸ ਰਿਹਾ ਹੈ। ਸਕ੍ਰੋਲ ਕਰਦਿਆਂ ਦਿਮਾਗ਼ ਤੁਰੰਤ ਨਵੀਂ ਇਨਫਰਮੇਸ਼ਨ ਦੀ ਉਮੀਦ ਕਰਦਾ ਹੈ, ਜਿਸ ਨਾਲ ਲੰਮੇ ਸਮੇਂ ਵਾਲੀ ਪੜ੍ਹਾਈ ਜਾਂ ਕੰਮ ਵਿੱਚ ਮਨ ਨਹੀਂ ਲੱਗਦਾ।
ਡਾਕਟਰ ਵੀ ਚੇਤਾਵਨੀ ਦੇ ਰਹੇ ਹਨ ਕਿ ਜੇ ਰੀਲਜ਼ ਦੇ ਵਰਤੋਂ ‘ਤੇ ਕੰਟਰੋਲ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਯਾਦਦਾਸ਼ਤ ਦੀ ਕਮੀ, ਤਣਾਅ ਤੇ ਨੀਂਦ ਦੀ ਸਮੱਸਿਆ ਵਧ ਸਕਦੀ ਹੈ।
ਇਸ ਲਈ ਜ਼ਰੂਰੀ ਹੈ ਕਿ ਮਨੋਰੰਜਨ ਨੂੰ ਮਨੋਰੰਜਨ ਤੱਕ ਹੀ ਰੱਖਿਆ ਜਾਵੇ। ਟੈਕਨੋਲੋਜੀ ਦਾ ਸਹੀ ਇਸਤੇਮਾਲ ਹੀ ਸਿਹਤਮੰਦ ਜੀਵਨ ਦੀ ਕੁੰਜੀ ਹੈ।
