Connect with us

Uncategorized

ਮਨੁੱਖਤਾ ਦੀ ਮਿਸਾਲ “ਭਗਤ ਪੂਰਨ ਸਿੰਘ”

Published

on

ਭਗਤ ਪੂਰਨ ਸਿੰਘ… ਇਕ ਐਸਾ ਨਾਂ ਜੋ ਮਨੁੱਖਤਾ ਦੀ ਮੂਰਤ ਬਣ ਗਏ। ਜਿੰਦਗੀ ਭਰ ਗਰੀਬਾਂ, ਬੇਸਹਾਰਾ, ਅਤੇ ਮਰੀਜ਼ਾਂ ਦੀ ਸੇਵਾ ਕਰਦਿਆਂ, ਉਹ ਖੁਦ ਮਿਸਾਲ ਬਣ ਗਏ।” ਆਓ ਅੱਜ ਓਨ੍ਹਾ ਦੀ ਬਰਸੀ ‘ਤੇ ਉਨ੍ਹਾਂ ਦੀ ਸੇਵਾ ਅਤੇ ਇਨਸਾਨੀਅਤ ਲਈ ਕੀਤੀ ਤਪੱਸਿਆ ਨੂੰ ਯਾਦ ਕਰਿਏ।

“ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲਾਹੌਰ ਵਿਖੇ ਇਕ ਹਿੰਦੂ ਪਰਿਵਾਰ ਵਿਚ ਹੋਇਆ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਖੰਨੇ ਦੇ ਸਕੂਲ ਤੋਂ ਕੀਤੀ ਅਤੇ ਬਾਅਦ ਵਿਚ ਉਹ ਲਾਹੌਰ ਦੇ ਖਾਲਸਾ ਕਾਲਜ ਵਿਚ ਦਾਖ਼ਲ ਹੋਏ। ਉਹਨਾਂ ਦੇ ਮਾਤਾ ਧਾਰਮਿਕ ਖਿਆਲਾਂ ਵਾਲੇ ਸਨ, ਜਿਸ ਕਰਕੇ ਭਗਤ ਪੂਰਨ ਸਿੰਘ ਦੇ ਦਿਲ ਵਿਚ ਵੀ ਬਹੁਤ ਦਇਆ ਭਾਵਨਾ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਇਕ ਆਮ ਵਿਅਕਤੀ ਵਾਂਗ ਕੀਤੀ, ਪਰ ਉਹਨਾਂ ਦੇ ਅੰਦਰ ਸੇਵਾ ਦੀ ਲਗਨ ਨੇ ਉਨ੍ਹਾਂ ਨੂੰ ਅਸਧਾਰਣ ਬਣਾ ਦਿੱਤਾ।”

“ਜਦੋਂ ਉਨ੍ਹਾਂ ਨੇ ਇਕ ਅਸਹਾਇ ਬੱਚੇ ਨੂੰ ਸੜਕ ਦੇ ਕੰਢੇ ਛੱਡਿਆ ਹੋਇਆ ਵੇਖਿਆ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਉਸ ਦੀ ਸੇਵਾ ਲਈ ਵਾਰ ਦਿੱਤੀ। ਇਥੇ ਤੋਂ ਸ਼ੁਰੂ ਹੋਈ ‘ਪਿੰਗਲਵਾੜਾ’ ਦੀ ਯਾਤਰਾ।”

“1947 ਦੇ ਵਿਭਾਜਨ ਤੋਂ ਬਾਅਦ, ਜਦੋਂ ਕਈ ਲੋਕ ਬੇਘਰ ਹੋ ਗਏ, ਭਗਤ ਪੂਰਨ ਸਿੰਘ ਨੇ ਪਿੰਗਲਵਾੜੇ ਨੂੰ ਇੱਕ ਆਸਰਾ ਬਣਾਇਆ — ਜਿਥੇ ਨਾ ਕੋਈ ਭੇਦਭਾਵ ਸੀ, ਨਾ ਕੋਈ ਨਫਰਤ।”

“ਉਹਨਾਂ ਦੀ ਲਿਖੀ ਹੋਈਆਂ ਕਈ ਕਿਤਾਬਾਂ, ਲਫ਼ਜ਼ਾਂ ਰਾਹੀਂ ਵੀ ਮਨੁੱਖਤਾ ਦੀ ਆਵਾਜ਼ ਬਣੀਆਂ। ਉਨ੍ਹਾਂ ਨੇ ਸਮਾਜ ਨੂੰ ਦੱਸਿਆ ਕਿ ਮਦਦ ਕਰਨਾ, ਸਭ ਤੋਂ ਵੱਡਾ ਧਰਮ ਹੈ।”

“ਭਗਤ ਪੂਰਨ ਸਿੰਘ ਨੂੰ ‘ਪਦਮ ਸ਼੍ਰੀ’ ਸਮੇਤ ਕਈ ਸਨਮਾਨ ਮਿਲੇ, ਪਰ ਉਨ੍ਹਾਂ ਦਾ ਜੀਵਨ ਸਦਾ ਸਾਦਗੀ ਅਤੇ ਸੇਵਾ ਲਈ ਸਮਰਪਿਤ ਰਿਹਾ।”

“5 ਅਗਸਤ 1992 ਨੂੰ ਇਹ ਮਸੀਹਾ ਸਦਾ ਲਈ ਰੁਖਸਤ ਹੋ ਗਏ, ਪਰ ਉਨ੍ਹਾ ਦੀ ਸੋਚ ਅੱਜ ਵੀ ਪਿੰਗਲਵਾੜਾ ਦੀਆਂ ਇੱਟਾਂ ‘ਚ ਜੀਉਂਦੀ ਹੈ।”

 

“ਭਗਤ ਪੂਰਨ ਸਿੰਘ — ਨਾ ਸਿਰਫ਼ ਨਾਂ, ਇਕ ਸੰਸਕਾਰ

 

Continue Reading